21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਜ਼ੋਨ ਭੁੱਚੋ ਕਲਾਂ ਵਿਖੇ ਤਿਕੋਣੀ ਟੱਕਰ ਜ਼ਬਰਦਸਤ ਰਹਿਣ ਦੀ ਸੰਭਾਵਨਾ <br/>

ਅਜੀਤ ਡੈਸਕ 04-12-2025
ਭੁੱਚੋ ਮੰਡੀ, 3 ਦਸੰਬਰ (ਪਰਵਿੰਦਰ ਸਿੰਘ ਜੌੜਾ)- ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਅਧੀਨ ਪੈਂਦੀ ਜ਼ੋਨ ਭੁੱਚੋ ਕਲਾਂ (ਜਨਰਲ) ਵਿਖੇ ਤਿਕੋਣੀ ਟੱਕਰ ਜ਼ਬਰਦਸਤ ਰਹਿਣ ਦੀ ਸੰਭਾਵਨਾ ਹੈ | ਇੱਥੋਂ ਆਮ ਆਦਮੀ ਪਾਰਟੀ ਵਲੋਂ ਜਗਵਿੰਦਰ ਕੁਮਾਰ ਉਰਫ਼ ਰਿੰਕੂ ਸ਼ਰਮਾ, ਕਾਂਗਰਸ ਪਾਰਟੀ ਵਲੋਂ ਗੁਰਪ੍ਰੀਤ ਸਿੰਘ ਅਤੇ ਅਕਾਲੀ ਦਲ ਵਲੋਂ ਭਾਈ ਗੁਰਜਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਭਾਜਪਾ ਵਲੋਂ ਖ਼ਬਰ ਲਿਖੇ ਜਾਣ ਤੱਕ ਅਧਿਕਾਰਤ ਤੌਰ 'ਤੇ ਉਮੀਦਵਾਰ ਨਹੀਂ ਐਲਾਨਿਆ ਗਿਆ ਸੀ ਪ੍ਰੰਤੂ ਪਾਰਟੀ ਸੂਤਰਾਂ ਅਨੁਸਾਰ ਭਾਜਪਾ ਵਲੋਂ ਰਛਪਾਲ ਸਿੰਘ ਚੱਕ ਫਤਿਹ ਸਿੰਘ ਵਾਲਾ ਇੱਥੋਂ ਉਮੀਦਵਾਰ ਹੋ ਸਕਦੇ ਹਨ | 'ਆਪ' ਉਮੀਦਵਾਰ ਜਗਵਿੰਦਰ ਕੁਮਾਰ ਪਿੰਡ ਤੁੰਗਵਾਲੀ ਦੇ ਰਹਿਣ ਵਾਲੇ ਹਨ ਅਤੇ 2015 ਵਿਚ ਉਨ੍ਹਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ | 2016 ਵਿਚ ਪਾਰਟੀ ਦੇ ਟਰੇਡ ਵਿੰਗ ਦੇ ਬਲਾਕ ਪ੍ਰਧਾਨ ਬਣੇ, ਦੀ ਵਿੱਦਿਅਕ ਯੋਗਤਾ ਆਈ. ਈ. ਟੀ. ਇੰਜੀਨੀਅਰਿੰਗ ਵਿਚ ਡਿਪਲੋਮਾ ਹੈ | ਕਾਂਗਰਸ ਪਾਰਟੀ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਦਾ ਜੱਦੀ ਪਿੰਡ ਚੱਕ ਰਾਮ ਸਿੰਘ ਵਾਲਾ ਹੈ | ਉਹ 3 ਵਾਰ ਪੰਜਾਬ ਯੂਥ ਕਾਂਗਰਸ ਪਾਰਟੀ ਦੇ ਡੈਲੀਗੇਟ ਰਹੇ ਹਨ | ਉਹ ਕਿਸਾਨ ਸੈੱਲ, ਸ਼ਿਕਾਇਤ ਨਿਵਾਰਨ ਕਮੇਟੀ ਅਤੇ ਜਾਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਰਹੇ ਹਨ | ਰਾਹੁਲ ਗਾਂਧੀ ਵਲੋਂ ਵੋਟ ਚੋਰੀ ਮੁਹਿੰਮ ਦਾ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਰਹੇ ਹਨ | ਉਹ ਅਕਾਲੀ ਸਰਕਾਰ ਵੇਲੇ ਕਾਂਗਰਸ ਪਾਰਟੀ ਦੇ ਬਲਾਕ ਸਮਿਤੀ ਮੈਂਬਰ ਰਹੇ ਹਨ | ਵਿੱਦਿਅਕ ਯੋਗਤਾ ਪੱਖੋਂ ਉਹ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰ ਹਨ | ਉਨ੍ਹਾਂ ਦੀ ਮਾਤਾ ਪਿੰਡ ਦੀ ਮੌਜੂਦਾ ਪੰਚ ਹਨ | ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਸਿੱਧੂ ਭੁੱਚੋ ਖ਼ੁਰਦ ਦੇ ਮੌਜੂਦਾ ਸਰਪੰਚ ਹਨ ਅਤੇ 15 ਅਗਸਤ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਜ਼ਿਲ੍ਹਾ ਬਠਿੰਡਾ ਦੇ ਸਰਵੋਤਮ ਸਰਪੰਚ ਵਜੋਂ ਸਨਮਾਨਿਤ ਕੀਤਾ ਗਿਆ ਸੀ | ਉਹ ਕਾਮਰਸ ਗ੍ਰੈਜੂਏਸ਼ਨ ਤੋਂ ਇਲਾਵਾ ਭਾਰਤ ਅਤੇ ਅਮਰੀਕਾ ਤੋਂ ਐਮ. ਬੀ. ਏ. ਹਨ | ਐਚ. ਡੀ. ਐਫ. ਸੀ. ਬੈਂਕ ਵਿਚ ਉਨ੍ਹਾਂ 10 ਸਾਲ ਦੀ ਕਾਰਪੋਰੇਟ ਸੇਵਾ ਕੀਤੀ ਅਤੇ ਉੱਤਰੀ ਖੇਤਰ ਦੇ ਹੈੱਡ ਆਫ਼ ਮਾਰਕੀਟਿੰਗ ਦੇ ਅਹੁਦੇ 'ਤੇ ਪਹੁੰਚੇ | ਉਨ੍ਹਾਂ ਦੀ ਪਰਿਵਾਰਕ ਪਿੱਠ-ਭੂਮੀ ਭਾਰਤੀ ਫ਼ੌਜ ਨਾਲ ਸਬੰਧਿਤ ਹੈ |


ਪਿਛਲੀ ਖ਼ਬਰ ਡਾ.ਰਜਿੰਦਰ ਕੁਮਾਰ ਤਿ੍ਪਾਠੀ ਨੂੰ ਸਦਮਾ-ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਗੋਬਿੰਦਪੁਰਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਵਲੋਂ ਨਾਮਜ਼ਦਗੀ ਦਾਖਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।