02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਖੇਤਰ ਭਗਤਾ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ <br/>

ਅਜੀਤ ਡੈਸਕ 22-11-2025
ਭਗਤਾ ਭਾਈਕਾ, 21 ਨਵੰਬਰ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਭਗਤਾ ਭਾਈਕਾ ਵਲੋਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ | ਇੰਦਰਜੀਤ ਸਿੰਘ ਭਗਤਾ ਨੇ ਦੱਸਿਆ ਕਿ ਮੇਲੇ ਵਿਚ ਪੇਂਟਿੰਗ, ਕਵਿਤਾ ਉਚਾਰਣ, ਦਸਤਾਰ ਸਜਾਉਣ ਅਤੇ ਇਤਿਹਾਸਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਜੂਨੀਅਰ ਵਰਗ (ਜਮਾਤ ਛੇਵੀਂ ਤੋਂ ਅੱਠਵੀਂ) ਦੇ ਵਿਦਿਆਰਥੀਆਂ ਵਿਚੋਂ ਪੇਂਟਿੰਗ ਮੁਕਾਬਲੇ ਵਿਚੋਂ ਖੁਸ਼ਦੀਪ ਕੌਰ ਸ:ਕੰ:ਹਾ: ਸਕੂਲ ਕੋਠਾ ਗੁਰੂ ਨੇ ਪਹਿਲਾ, ਕੋਮਲਪ੍ਰੀਤ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਨੇ ਦੂਜਾ ਤੇ ਮਨਰੀਤ ਕੌਰ ਐਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਨੇ ਤੀਜਾ, ਪੇਟਿੰਗ ਮੁਕਾਬਲਾ ਸੀਨੀਅਰ ਵਰਗ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਸਾਹਿਬਜੀਤ ਕੌਰ ਕਲਾਸ ਗਿਆਰਵੀਂ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਨੇ ਪਹਿਲਾ, ਕਿਰਨਜੀਤ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਨੇ ਦੂਜਾ ਤੇ ਆਤੀਕਾ ਸ:ਸ:ਸੈ:ਕੰ:ਸਮਾ: ਸਕੂਲ ਭਗਤਾ ਨੇ ਤੀਜਾ, ਕਵਿਤਾ ਮੁਕਾਬਲਾ ਜੂਨੀਅਰ ਵਰਗ ਸੀਰਤ ਸੰਧੂ ਦਾ ਐਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਨੇ ਪਹਿਲਾ, ਕਰਮਪ੍ਰੀਤ ਕੌਰ ਸੁਰਜੀਤ ਕੌਰ ਮੈਮੋਰੀਅਲ ਸਕੂਲ ਸਿਰੀਏਵਾਲਾ ਨੇ ਦੂਜਾ ਅਤੇ ਅਰਮਾਨਜੋਤ ਸਿੰਘ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਨੇ ਤੀਜਾ ਸਥਾਨ ਹਾਸਲ ਕੀਤਾ | ਇਤਿਹਾਸਿਕ ਪਸ਼ਨੋਤਰੀ ਮੁਕਾਬਲਿਆਂ ਵਿਚੋਂ ਸ੍ਰੀਮਤੀ ਸੁਰਜੀਤ ਕੌਰ ਮਮੋਰੀਅਲ ਸਕੂਲ ਦੀਟੀਮ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੀ ਟੀਮ ਨੇ ਦੂਜਾ ਅਤੇ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਨੈਤਿਕ ਪ੍ਰੀਖਿਆ ਵਿਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੈਰਿਟ ਸਥਾਨ ਹਾਸਿਲ ਕਰਨ ਵਾਲੇ 41 ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਵੱਖ-ਵੱਖ ਮੁਕਾਬਲਿਆਂ ਵਿਚ ਜੱਜਮੈਂਟ ਦੀ ਭੂਮਿਕਾ ਪ੍ਰੀਤਮ ਸਿੰਘ ਬੁਰਜ ਥਰੋੜ ਗੁਰਵਿੰਦਰ ਸਿੰਘ ਸਿਵੀਆਂ, ਸੁਰਿੰਦਰਪਾਲ ਪਾਲ ਸਿੰਘ ਜੈਤੋ, ਕੁਲਦੀਪ ਸਿੰਘ ਭਗਤਾ ਭਾਈਕਾ ਰਣਜੀਤ ਸਿੰਘ ਬੁਰਜ ਜਵਾਹਰ ਸਿੰਘਵਾਲਾ ਤੇ ਜਸਵੀਰ ਸਿੰਘ ਭਗਤਾ ਭਾਈ ਕਾ ਨੇ ਨਿਭਾਈ | ਸਟੱਡੀ ਸਰਕਲ ਖੇਤਰ ਭਗਤਾ ਭਾਈ ਕਾ ਦੇ ਪ੍ਰਧਾਨ ਡਾ: ਨਿਰਭੈ ਸਿੰਘ ਨੇ ਸਮੂਹਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਸਿੰਘ ਫੌਜੀ ਵਲੋਂ ਵਿਸ਼ੇਸ਼ ਤੌਰ 'ਤੇ ਨਿਭਾਈ ਗਈ | ਇਸ ਸਮੇਂ ਗੁਰਚਰਨ ਸਿੰਘ ਜੈਤੋ, ਰਣਜੀਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ, ਰਣਜੀਤ ਸਿੰਘ ਵਾੜਾ ਦਰਾਕਾ, ਸ਼ਮਸ਼ੇਰ ਸਿੰਘ ਤਲਵੰਡ ੀਸਾਬੋ, ਰਣਜੀਤ ਸਿੰਘ ਮੱਲਾ, ਜਸਪ੍ਰੀਤ ਸਿੰਘ ਬੂਟਾ, ਕੁਲਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਰ ਖ਼ਰੀਦਣ ਆਇਆ ਵਿਅਕਤੀ ਹੁਸ਼ਿਆਰੀ ਨਾਲ ਪੂਰੇ ਪੈਸੇ ਦਿੱਤੇ ਬਿਨਾਂ ਕਾਰ ਲੈ ਕੇ ਫ਼ਰਾਰ <br/> ਅਗਲੀ ਖ਼ਬਰ ਆਈ.ਓ.ਏ., ਬਠਿੰਡਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਬਲਿਦਾਨ ਨੂੰ ਸਮਰਪਿਤ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।