03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਝੋਨੇ ਦੀ ਬੰਦ ਹੋਈ ਖ਼ਰੀਦ ਮੁੜ ਸ਼ੁਰੂ ਕਰਵਾਉਣ ਲਈ ਭਾਕਿਯੂ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ <br/>

ਅਜੀਤ ਡੈਸਕ 22-11-2025
ਬਠਿੰਡਾ, 21 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਦਾਣਾ ਮੰਡੀਆਂ ਵਿਚ ਅਜੇ ਤੱਕ ਆਮਦ ਜਾਰੀ ਹੋਣ ਦੇ ਬਾਵਜੂਦ ਖ਼ਰੀਦ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਮੁੜ ਸ਼ੁਰੂ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਆਖ਼ਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਵਲੋਂ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਉਕਤ ਸਮੱਸਿਆ ਹੱਲ ਕਰਨਾ ਦਾ ਭਰੋਸਾ ਦਿੱਤਾ ਗਿਆ ਤੇ ਕੁਝ ਦਾਣਾ ਮੰਡੀਆਂ ਵਿਚ ਰਹਿੰਦੀ ਝੋਨੇ ਦੀ ਚੁਕਾਈ ਕਰਨ ਲਈ ਤੁਰੰਤ ਸਾਧਨ ਭੇਜੇ ਗਏ, ਜਿਸ ਬਾਅਦ ਕਿਸਾਨਾਂ ਨੇ ਰੋਸ ਧਰਨਾ ਖ਼ਤਮ ਕੀਤਾ | ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਅÏਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਅਜੇ ਤੱਕ ਜ਼ਿਲੇ੍ਹ ਦੀਆਂ ਕਾਫੀ ਦਾਣਾ ਮੰਡੀਆਂ ਵਿਚ ਝੋਨਾ ਵਿਕਣ ਵਾਲਾ ਪਿਆ ਹੈ ਅਤੇ 100 ਏਕੜ ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿਚ ਝੋਨੇ ਦੀ ਫ਼ਸਲ ਵੱਢਣ ਵਾਲੀ ਖੜੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਜਾਣਬੁੱਝ ਕੇ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਦੀ ਧੀਆਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਨੂੰ ਵਪਾਰੀ ਅਤੇ ਸ਼ੈਲਰ ਮਾਲਕ ਲੁੱਟ ਸਕਣ |
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਵਾਰ ਲਿਫ਼ਟਿੰਗ ਦੀ ਸਮੱਸਿਆ ਆਉਂਦੀ ਹੈ, ਜਿਸ ਨਾਲ ਜੋ ਵੀ ਮਜ਼ਦੂਰ ਮੰਡੀਆਂ ਵਿਚ ਕੰਮ ਕਰਨ ਆਉਂਦੇ ਹਨ, ਉਨ੍ਹਾਂ ਨੂੰ ਵੱਧ ਖੱਜਲ ਖੁਆਰੀ ਅਤੇ ਵਿਹਲੇ ਬੈਠ ਕੇ ਖਰਚੇ ਝੱਲਣੇ ਪੈਂਦੇ ਹਨ | ਆਗੂਆਂ ਨੇ ਕਿਹਾ ਕਿ ਇੱਥੇ ਹੀ ਬਸ ਨਹੀਂ ਦਾਣਾ ਮੰਡੀਆਂ ਚੋਂ ਝੋਨੇ ਦੀ ਚੁਕਾਈ ਵੀ ਢਿੱਲੀ ਚੱਲ ਰਹੀ ਹੈ, ਜਿਸ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ੌਰੀ ਹੱਲ ਕਰਦਿਆਂ ਤੁਰੰਤ ਚੁਕਾਈ ਲਈ ਸਾਧਨ ਭੇਜੇ ਗਏ, ਜਿਸ ਦੀ ਪੁਖਤ ਰਿਪੋਰਟ ਮਿਲਣ ਤੋਂ ਬਾਅਦ ਅੱਜ ਦਾ ਧਰਨਾ ਸਮਾਪਤ ਕਰ ਦਿੱਤਾ ਗਿਆ | ਕਿਸਾਨ ਆਗੂਆਂ ਨੇ ਐਲਾਨ ਕੀਤਾ ਜੇਕਰ ਸਰਕਾਰ ਨੇ ਫੇਰ ਝੋਨੇ ਦਾ ਦਾਣਾ-ਦਾਣਾ ਸਰਕਾਰੀ ਖ਼ਰੀਦ ਮੁੱਲ ਤੇ ਖ਼ਰੀਦਣ ਸੰਬੰਧੀ ਕਿਸਾਨਾਂ ਮਜ਼ਦੂਰਾਂ ਲਈ ਕੋਈ ਸਮੱਸਿਆਵਾਂ ਖੜੀਆਂ ਕੀਤੀਆਂ ਤਾਂ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਮਾਲਣ ਕੌਰ ਕੋਠਾਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਗੁਰਪਾਲ ਸਿੰਘ ਦਿਓਣ, ਨਿਰਮਲ ਸਿੰਘ ਭੂੰਦੜ, ਗੁਰਦੀਪ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਢੱਡੇ ਅਤੇ ਬੂਟਾ ਸਿੰਘ ਬੱਲੋ੍ਹ ਸਮੇਤ ਵੱਖ ਵੱਖ ਬਲਾਕਾਂ ਤੇ ਪਿੰਡਾਂ ਦੇ ਕਿਸਾਨ ਆਗੂ ਅਤੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਗੋਨਿਆਣਾ ਅਕਾਲੀ ਦਲ ਇਕਾਈ ਦੀ ਸਰਬ-ਸੰਮਤੀ ਚੋਣ ਅਗਲੀ ਖ਼ਬਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਦਰੜਿਆ- ਗੰਭੀਰ ਰੂਪ 'ਚ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।