15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ਮੌਕੇ ਸੈਮੀਨਾਰ 7 ਨੂੰ

ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਤੇ ਗਿੱਲ ਪਰਿਵਾਰ ਬਹੋਨਾ ਵਲੋਂ ਉੱਘੇ ਕਮਿਊਨਿਸਟ ਤੇ ਮੁਲਾਜ਼ਮ ਆਗੂ ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ 'ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ 7 ਨਵੰਬਰ 2025 ਨੂੰ 11 ਵਜੇ ਹੋ ਰਿਹਾ ਇਹ ਸੈਮੀਨਾਰ ਇਨਕਲਾਬ ਨੂੰ ਸਮਰਪਿਤ ਹੋਵੇਗਾ | ਜਾਣਕਾਰੀ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ, ਟਰੇਡ ਯੂਨੀਅਨ ਕੌਂਸਲ ਮੋਗਾ ਦੇ ਜਨਰਲ ਸਕੱਤਰ ਜਗਸੀਰ ਖੋਸਾ ਅਤੇ ਕਾਮਰੇਡ ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਅਧਿਆਪਕ ਤੇ ਮੁਲਾਜ਼ਮ ਲਹਿਰ ਦੇ ਬਹੁਤ ਮਜ਼ਬੂਤ ਥੰਮ੍ਹ ਰਹੇ ਕਾਮਰੇਡ ਰਣਧੀਰ ਸਿੰਘ ਗਿੱਲ ਨੇ ਆਪਣੀ ਸਾਰੀ ਉਮਰ ਕਿਰਤੀ ਲੋਕਾਂ ਲਈ ਕੰਮ ਕੀਤਾ | ਉਨ੍ਹਾਂ ਦਾ ਸਮੁੱਚਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹੇਗਾ | ਇਸ ਤੋਂ ਇਲਾਵਾ ਇਸ ਮੌਕੇ ਹਰਿਮੰਦਰ ਸਿੰਘ ਕੋਹਾਰਵਾਲਾ ਕਵੀ ਤੇ ਸਾਬਕਾ ਅਧਿਆਪਕ ਆਗੂ, ਕੇ.ਐਲ. ਗਰਗ ਹਾਸ ਵਿਅੰਗ ਲੇਖਕ ਅਤੇ ਬਲਵੀਰ ਸਿੰਘ ਰਾਮੂੰਵਾਲਾ ਸਾਬਕਾ ਅਧਿਆਪਕ ਆਗੂ ਨੂੰ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਕਰਨਲ ਬਲਬੀਰ ਸਿੰਘ ਸਰਾਂ ਦੀ 12ਵੀਂ ਪੁਸਤਕ 'ਅਣਮੁੱਲੇ ਪਲ' ਲੋਕ ਅਰਪਣ ਅਗਲੀ ਖ਼ਬਰ ਕੇਰਾ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਵਧੀਆ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।