15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਰਨਲ ਬਲਬੀਰ ਸਿੰਘ ਸਰਾਂ ਦੀ 12ਵੀਂ ਪੁਸਤਕ 'ਅਣਮੁੱਲੇ ਪਲ' ਲੋਕ ਅਰਪਣ

ਅਜੀਤ ਡੈਸਕ 04-11-2025
ਫ਼ਰੀਦਕੋਟ, 3 ਨਵੰਬਰ (ਸਤੀਸ਼ ਬਾਗ਼ੀ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਿਵਲ ਪੈਨਸ਼ਨਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਸਭਾ ਦੇ ਪ੍ਰਧਾਨ ਕਰਨਲ ਬਲਵੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪ੍ਰੋਫ਼ੈਸਰ ਪਾਲ ਸਿੰਘ ਪਾਲ, ਸੁਰਿੰਦਰ ਪਾਲ ਭਲੂਰੀਆ, ਇੰਜ: ਦਰਸ਼ਨ ਸਿੰਘ ਰੋਮਾਣਾ, ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ, ਇੰਜ: ਲਾਲ ਸਿੰਘ ਕਲਸੀ, ਇੰਜ: ਬਲਵੰਤ ਰਾਏ ਗੱਖੜ, ਹਰਸੰਗੀਤ ਸਿੰਘ ਗਿੱਲ, ਰਾਜ ਧਾਲੀਵਾਲ, ਸਾਧੂ ਸਿੰਘ ਚਮੇਲੀ, ਗੁਰਤੇਜ ਪੱਖੀ, ਕੁਲਵਿੰਦਰ ਸਿੰਘ ਭਾਣਾ ਤੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਸ਼ਿਰਕਤ ਕੀਤੀ | ਸਭਨਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਤੇ ਮਾਹੌਲ ਬੜਾ ਰੰਗੀਲੀ ਸੁਰ ਵਿਚ ਰਿਹਾ | ਇਸ ਮੌਕੇ ਕਰਨਲ ਬਲਵੀਰ ਸਿੰਘ ਸਰਾਂ ਦੀ 12ਵੀਂ ਪੁਸਤਕ 'ਅਣਮੁੱਲੇ ਪਲ' (ਗੁੰਮਨਾਮ ਕੁੜੀ ਦੀ ਡਾਇਰੀ) ਲੋਕ ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ ਤੇ ਸਾਰੀ ਸਭਾ ਨੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਨੂੰ ਵਧਾਈ ਦਿੱਤੀ | ਪ੍ਰਧਾਨ ਕਰਨਲ ਸਰਾਂ ਨੇ ਕਿਹਾ ਕਿ ਇਸ ਸਭਾ ਦੀ ਕਮੇਟੀ ਦੀ ਮਿਆਦ 31 ਦਸੰਬਰ 2025 ਨੂੰ ਪੂਰੀ ਹੋ ਰਹੀ ਹੈ, ਇਸ ਕਰਕੇ ਅਗਲੀ ਚੋਣ ਬਾਰੇ ਨੇੜਲੇ ਭਵਿੱਖ ਵਿਚ ਹੀ ਮੀਟਿੰਗ ਕਰਕੇ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ |
ਪਿਛਲੀ ਖ਼ਬਰ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ 'ਚ ਖ਼ੂਨਦਾਨ ਕੈਂਪ ਅਗਲੀ ਖ਼ਬਰ ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ਮੌਕੇ ਸੈਮੀਨਾਰ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।