15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੇਰਾ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਵਧੀਆ ਪ੍ਰਦਰਸ਼ਨ <br/>

ਅਜੀਤ ਡੈਸਕ 04-11-2025
ਬੱਲੂਆਣਾ, 3 ਨਵੰਬਰ (ਜਸਮੇਲ ਸਿੰਘ ਢਿੱਲੋਂ)-ਵਿਭਾਗੀ ਹਦਾਇਤਾਂ ਅਨੁਸਾਰ ਐਨ.ਪੀ.ਈ.ਪੀ.2025 ਸਟੇਟ ਪੱਧਰੀ ਮੁਕਾਬਲਾ ਲੋਕ ਨਾਚ ਅਤੇ ਰੋਲ ਪਲੇਅ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਕਰਵਾਇਆ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਦੇ ਵਿਦਿਆਰਥੀਆਂ ਨੇ ਲੋਕ ਨਾਚ ਦੌਰਾਨ ਥੀਮ ਵਾਤਾਵਰਨ ਸੰਭਾਲ (4 ਆਰ) ਤਹਿਤ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ | ਟੀਮ ਮੈਂਬਰ ਮਨਜੋਤ ਕੌਰ, ਪੂਨਮ, ਤਮੰਨਾ, ਹਰਪ੍ਰੀਤ ਕੌਰ, ਏਕਮ ਕੌਰ ਅਤੇ ਲਕਸ਼ਮੀ ਬਾਈ ਨੇ ਵਧੀਆ ਪ੍ਰਫੋਰਮੈਸ ਕੀਤੀ | ਸਕੂਲ ਪਿ੍ੰਸੀਪਲ ਸ੍ਰੀਮਤੀ ਦੀਪਿਕਾ ਠਾਕੁਰ, ਮੈਡਮ ਪਰਮਜੀਤ ਕੌਰ, ਮੈਡਮ ਕੰਚਨ ਆਦਿ ਨੇ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਈ | ਪਿ੍ੰਸੀਪਲ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ਮੌਕੇ ਸੈਮੀਨਾਰ 7 ਨੂੰ ਅਗਲੀ ਖ਼ਬਰ ਮਾਡਰਨ ਮਾਲਵਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਇਤਿਹਾਸਕ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਨਤਮਸਤਕ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।