06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡਿਸਕਵਰੀਅਨਜ਼ ਨੇ 115 ਤਗਮਿਆਂ ਨਾਲ ਸਕੂਲ ਦਾ ਮਾਣ ਵਧਾਇਆ

ਅਜੀਤ ਡੈਸਕ 20-10-2025
ਲਹਿਰਾ ਮੁਹੱਬਤ, 19 ਅਕਤੂਬਰ (ਸੁੱਖੀ)-ਸਰਾਫ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਵਿਦਿਆਰਥੀਆਂ ਨੇ ਕੇਂਦਰੀ ਵਿਦਿਆਲਿਆ ਖੇਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 27 ਸੋਨੇ, 76 ਚਾਂਦੀ ਅਤੇ 12 ਕਾਂਸੀ ਦੇ 115 ਤਗਮੇ ਜਿੱਤੇ | ਮੁਕਾਬਲੇ ਦੌਰਾਨ ਗੁਰਸਾਨ ਕੌਰ ਸ਼ਾਟ ਪੁੱਟ ਸੋਨਾ), ਜਪਜੀਤ ਕੌਰ ਲੰਬੀ ਛਾਲ- ਸੋਨਾ ਅਤੇ ਚਾਂਦੀ, ਕਬੱਡੀ ਲੜਕੇ ਸੋਨਾ, ਹੈਂਡਬਾਲ ਕੁੜੀਆਂ ਸੋਨਾ, ਕਬੱਡੀ ਸਰਕਲ ਕਾਂਸੀ ਤੋਂ ਇਲਾਵਾ ਇਨ੍ਹਾਂ ਵਿੱਚ ਹੈਂਡਬਾਲ ਲੜਕੇ ਚਾਂਦੀ, ਫੁੱਟਬਾਲ ਲੜਕੀਆਂ ਚਾਂਦੀ, ਟਗ ਆਫ਼ ਵਾਰ ਚਾਂਦੀ, ਖੋ-ਖੋ ਲੜਕੇ ਚਾਂਦੀ, ਖੋ-ਖੋ ਲੜਕੀਆਂ ਚਾਂਦੀ, ਕਰਾਟੇ ਲੜਕੇ ਸੋਨਾ, ਚਾਂਦੀ, ਕਰਾਟੇ ਲੜਕੀਆਂ ਚਾਂਦੀ ਅਤੇ ਬੈਡਮਿੰਟਨ ਲੜਕੀਆਂ ਚਾਂਦੀ ਤਗਮੇ ਸ਼ਾਮਲ ਹਨ | ਵਿਦਿਆਰਥੀਆਂ, ਟ੍ਰੇਨਰਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ, ਸਕੂਲ ਦੇ ਉਪ ਪ੍ਰਧਾਨ ਅਮਿਤ ਸਰਾਫ ਨੇ ਕਿਹਾ ਸਾਡਾ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਹੈ | ਇਹ ਸਫਲਤਾ ਸਖ਼ਤ ਮਿਹਨਤ, ਲਗਨ ਅਤੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ | ਸਾਡੇ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਖੇਤਰ ਵਿਚ ਸਗੋਂ ਖੇਡਾਂ ਅਤੇ ਹੋਰ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿਚ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ | ਇਹ ਪ੍ਰਾਪਤੀਆਂ ਸਾਬਤ ਕਰਦੀਆਂ ਹਨ | ਕਿਸ ਚੰਗੇ ਮਾਰਗ ਦਰਸ਼ਨ ਅਤੇ ਸਮਰਪਣ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਪਿੰਗਲਵਾੜਾ ਦੇ ਮੰਦਬੁੱਧੀ ਵਿਅਕਤੀਆਂ ਨਾਲ ਦੀਵਾਲੀ ਮਨਾਈ ਅਗਲੀ ਖ਼ਬਰ ਡਾ. ਸਿੱਧੂ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਸੰਭਾਲਿਆ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।