ਰਾਮਪੁਰਾ ਫੂਲ, 21 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਸੈਂਟ ਜੇਵਿਅਰਜ਼ ਸਕੂਲ ਰਾਮਪੁਰਾ ਫੂਲ ਨੇ 2025 ਦਾ ਮਦਰਜ਼ ਡੇ ਸਮਾਰੋਹ ਬੇਹੱਦ ਭਾਵਨਾਤਮਕ ਤੇ ਇਤਿਹਾਸਕ ਢੰਗ ਨਾਲ ਮਨਾਇਆ | ਮਾਂ ਦੇ ਪਿਆਰ ਦੀ ਵਿਰਾਸਤ ਥੀਮ 'ਤੇ ਆਧਾਰਿਤ ਇਸ ਸਮਾਰੋਹ ਨੇ ਮਾਂ ਤੇ ਬੱਚੇ ਦੇ ਅਟੁੱਟ ਬੰਧਨ ਨੂੰ ਬਖੂਬੀ ਦਰਸਾਇਆ | ਇਸ ਮੌਕੇ ਮੁੱਖ ਮਹਿਮਾਨ ਸਿਸਟਰ ਗਰੇਸ ਮਾਰੀਆ ਮੈਨੇਜਰ, ਸੈਂਟ ਜੌਸਫ਼ ਕਾਨਵੈਂਟ ਸਕੂਲ, ਬਠਿੰਡਾ ਨੇ ਆਪਣੀ ਹਾਜ਼ਰੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ | ਉਨ੍ਹਾਂ ਦਾ ਗੁਲਦਸਤੇ ਅਤੇ ਧੰਨਵਾਦੀ ਸ਼ਬਦਾਂ ਨਾਲ ਸਵਾਗਤ ਕੀਤਾ | ਇਸ ਮੌਕੇ ਮੈਨੇਜਰ ਰੇਵ. ਫਾਦਰ ਆਂਦਰੇ ਫਰਨਾਂਡਿਸ, ਪਿ੍ੰਸੀਪਲ ਰੇਵ: ਫਾਦਰ ਯੂਲਾਲਿਓ ਫਰਨਾਂਡਿਸ, ਕੋਆਰਡੀਨੇਟਰ ਮਿਸਿਜ਼ ਪ੍ਰੇਮ ਲਤਾ ਅਤੇ ਮਿਸ ਅੰਜੂ ਬਾਲਾ ਅਤੇ ਸਕੂਲ ਸਟਾਫ਼ ਅਤੇ ਜੇਵਿਅਰਜ਼ ਦੇ ਬੱਚਿਆਂ ਦੀਆਂ ਮਾਵਾਂ ਮੌਜੂਦ ਸਨ | ਮਾਵਾਂ ਦਾ ਹੱਥੋਂ ਬਣੇ ਕਾਰਡਾਂ ਨਾਲ ਸਤਿਕਾਰ 'ਤੇ ਸਵਾਗਤ ਕੀਤਾ ਗਿਆ | ਯੂ.ਕੇ.ਜੀ. ਬੱਚਿਆਂ ਵਲੋਂ ਰੂਹਾਨੀ ਪ੍ਰਾਰਥਨਾ ਨਿ੍ਤ ਪੇਸ਼ ਕੀਤਾ ਗਿਆ | ਪਿ੍ੰਸੀਪਲ ਰੇਵ: ਫਾਦਰ ਯੂਲਾਲਿਓ ਫਰਨਾਂਡਿਸ ਨੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਸਾਰੇ ਦਰਸ਼ਕਾਂ ਦਾ ਹੌਸਲਾ ਵਧਾਇਆ | ਨਰਸਰੀ ਤੇ ਐਲਕੇਜੀ ਦੇ ਬੱਚਿਆਂ ਨੇ ਵੀਡੀਓ ਤੇ ਵੋਇਸ ਸੰਦੇਸ਼ਾਂ ਰਾਹੀਂ ਆਪਣੀਆਂ ਮਾਵਾਂ ਲਈ ਭਾਵਨਾਤਮਕ ਸਨਮਾਨ ਭੇਟ ਕੀਤੀ | ਮਾਵਾਂ ਵਲੋਂ ਉਨ੍ਹਾਂ ਦਾ ਗਿੱਧਾ ਪ੍ਰਦਰਸ਼ਨ ਸਮਾਰੋਹ ਦੀ ਰੌਣਕ ਬਣਿਆ ਤੇ ਮਾਵਾਂ ਲਈ ਮਜ਼ੇਦਾਰ ਖੇਡਾਂ ਕਰਵਾਈਆਂ ਗਈਆਂ | ਇਸ ਦੌਰਾਨ ਸਾਰੀ ਜੇਵਿਅਰਜ਼ ਪਰਿਵਾਰ ਨੇ ਮੈਨੇਜਰ ਰੇਵ. ਫਾਦਰ ਆਂਦਰੇ ਫਰਨਾਂਡਿਸ ਤੇ ਪਿ੍ੰਸੀਪਲ ਰੇਵ. ਫਾਦਰ ਯੂਲਾਲਿਓ ਫਰਨਾਂਡਿਸ ਦਾ ਹਾਰਦਿਕ ਧੰਨਵਾਦ ਕੀਤਾ | ਕੋਆਰਡੀਨੇਟਰ ਮਿਸਿਜ਼ ਪ੍ਰੇਮ ਲਤਾ ਅਤੇ ਮਿਸ ਅੰਜੂ ਬਾਲਾ ਦੀ ਦੂਰਦਰਸ਼ੀ ਅਗਵਾਈ ਅਤੇ ਸਕੂਲ ਪ੍ਰਬੰਧਨ ਦੇ ਭਰੋਸੇ ਨਾਲ ਇਹ ਸਮਾਰੋਹ ਸ਼ਾਨਦਾਰ ਸਫ਼ਲਤਾ ਵਿਚ ਬਦਲਿਆ | ਕੋਆਰਡੀਨੇਟਰ ਮਿਸ ਅੰਜੂ ਬਾਲਾ ਦੀ ਸਮਰਪਣ ਭਾਵਨਾ, ਸੁਚਾਰੂ ਯੋਜਨਾ ਅਤੇ ਕਿੰਡਰਗਾਰਟਨ ਅਧਿਆਪਕਾਂ ਦੇ ਦਿਲੋਂ ਕੀਤੇ ਯਤਨਾਂ ਨੇ ਇਸ ਸਮਾਰੋਹ ਨੂੰ ਹਰ ਮਾਂ ਲਈ ਜ਼ਿੰਦਗੀ ਭਰ ਦੀ ਯਾਦਗਾਰ ਬਣਾ ਦਿੱਤਾ |