25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਜੋ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦੀ ਉਸ ਨੂੰ ਭੰਗ ਕਰਨ ਦਾ ਕਾਨੂੰਨ ਬਣਾਇਆ ਜਾਵੇ- ਸਿੱਧੂ

ਅਜੀਤ ਡੈਸਕ 22-07-2025
ਰਾਮਾਂ ਮੰਡੀ, 21 ਜੁਲਾਈ (ਤਰਸੇਮ ਸਿੰਗਲਾ)-ਭਾਵੇਂ ਅਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਕੇਂਦਰ ਅਤੇ ਸੂਬਾਈ ਸਰਕਾਰਾਂ ਲੋਕ ਰਾਜ ਹੋਣ ਦੀ ਦੁਹਾਈ ਦਿੰਦੀਆਂ ਆ ਰਹੀਆਂ ਹਨ, ਪਰ ਕੋਈ ਵੀ ਸਰਕਾਰ ਅੱਜ ਤੱਕ ਲੋਕਾਂ ਦੀ ਸੁਣਵਾਈ ਅਤੇ ਸੁਰੱਖਿਆ ਯਕੀਨੀ ਨਹੀਂ ਬਣਾ ਸਕੀ | ਇਹ ਪ੍ਰਗਟਾਵਾ ਕਰਦਿਆਂ ਭਾਕਿਯੂ ਲੱਖੋਵਾਲ ਟਿਕੈਤ ਪੰਜਾਬ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਰਾਮਾਂ ਨੇ ਕਿਹਾ ਕਿ ਭਾਵੇਂ ਸਾਰੀਆਂ ਜੇਤੂ ਸਰਕਾਰਾਂ ਦੇਸ਼ ਵਿਚੋਂ ਭਿ੍ਸ਼ਟਾਚਾਰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਆ ਰਹੀਆਂ ਹਨ, ਪਰ ਅੱਜ ਵੀ ਸਰਕਾਰੀ ਵਿਭਾਗਾਂ ਵਿਚ ਲੋਕਾਂ ਦਾ ਜਾਇਜ਼ ਕੰਮ ਵੀ ਬਿਨ੍ਹਾਂ ਰਿਸ਼ਵਤ ਨਹੀਂ ਹੁੰਦਾ | ਸ: ਸਿੱਧੂ ਨੇ ਕਿਹਾ ਕਿ ਸਰਕਾਰਾਂ ਦੀ ਤਾਨਾਸ਼ਾਹੀ ਵੱਧਣ ਕਾਰਨ ਦੇਸ਼ ਵਿਚ ਕਾਨੂੰਨ ਆਪਣਾ ਕੰਮ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਲਗਾਤਾਰ ਸਰਕਾਰ ਬਦਲਣ ਦੇ ਨਾਲ ਵਧੀਆ ਹੀ ਹਨ | ਸਰੂਪ ਸਿੰਘ ਸਿੱਧੂ ਨੇ ਚੀਫ਼ ਜਸਟਿਸ ਆਫ਼ ਇੰਡੀਆ ਤੋਂ ਮੰਗ ਕੀਤੀ ਹੈ ਕਿ ਜੋ ਸਰਕਾਰਾਂ ਰਾਜਕਾਲ ਦੇ ਢਾਈ ਸਾਲ ਦੌਰਾਨ ਲੋਕਾਂ ਨਾਲ ਕੀਤੇ 50 ਫ਼ੀਸਦੀ ਵਾਅਦੇ ਪੂਰੇ ਤੇ ਸੁਰੱਖਿਆ ਨਹੀਂ ਕਰਦੀਆਂ | ਉਨ੍ਹਾਂ ਸਰਕਾਰਾਂ ਨੂੰ ਬਾਕੀ ਢਾਈ ਸਾਲ ਵੀ ਰਾਜ ਕਰਨ ਦਾ ਕੋਈ ਹੱਕ ਨਹੀਂ ਰਹਿ ਜਾਂਦਾ | ਇਸ ਲਈ ਉਨ੍ਹਾਂ ਸਰਕਾਰਾਂ ਨੂੰ ਅੱਧ ਵਿਚਕਾਰ ਹੀ ਭੰਗ ਕਰਨ ਦਾ ਕਾਨੂੰਨ ਬਣਾਇਆ ਜਾਵੇ |
ਪਿਛਲੀ ਖ਼ਬਰ ਮੋਬਾਈਲ ਤੇ ਨਕਦੀ ਖੋਹਣ ਦੇ ਮਾਮਲੇ 'ਚ ਅਣਪਛਾਤੇ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਸੈਂਟ ਜ਼ੇਵੀਅਰਜ਼ ਸਕੂਲ ਵਿਖੇ ਮਦਰਜ਼ ਡੇ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।