25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਰਕਾਰੀ ਸਕੂਲ ਦਾ ਨਾਂਅ ਬਦਲ ਕੇ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਸਰਕਾਰੀ ਸਕੂਲ ਰੱਖਿਆ

ਅਜੀਤ ਡੈਸਕ 22-07-2025
ਸੀਂਗੋ ਮੰਡੀ, 21 ਜੁਲਾਈ (ਲਕਵਿੰਦਰ ਸ਼ਰਮਾ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਪਿੰਡ ਨਥੇਹਾ ਦੇ ਸਰਕਾਰੀ ਹਾਈ ਸਕੂਲ ਦਾ ਨਾਂਅ ਪਿੰਡ ਦੇ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਸਰਕਾਰੀ ਹਾਈ ਸਕੂਲ ਨਥੇਹਾ ਦੇ ਨਾਂਅ 'ਤੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਤਾਂ ਸ਼ਹੀਦ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਇਸ ਦਾ ਭਰਵਾ ਸਵਾਗਤ ਕੀਤਾ, ਭਾਵੇਂ ਕਿ ਸ਼ਹੀਦ ਦੇ ਪਿਤਾ ਜੰਗੀਰ ਸਿੰਘ ਇਸ ਦੁਨੀਆ ਤੋਂ ਚੱਲ ਵਸੇ ਹਨ, ਪਰ ਉਨ੍ਹਾਂ ਦੀ ਮਾਤਾ ਬਲਦੇਵ ਕੌਰ ਅਤੇ ਵੱਡਾ ਭਰਾ ਗੁਰਲਾਭ ਸਿੰਘ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਮੇਰਾ ਭਰਾ ਗੁਰਤੇਜ ਸਿੰਘ 20 ਦਸੰਬਰ 1994 ਨੂੰ ਫ਼ੌਜ ਦੀ 16 ਸਿੱਖ ਰੈਜਮੈਂਟ ਵਿਚ ਭਰਤੀ ਹੋਇਆ ਸੀ, ਜਿਹੜਾ ਕਿ 11 ਮਈ 1998 ਨੂੰ ਭਰ ਜਵਾਨੀ ਵਿਚ ਕੁਆਰਾ ਹੀ ਦੇਸ਼ ਦੀ ਸੇਵਾ ਕਰਦੇ ਹੋਏ ਮਣੀਕਰਨ ਵਿਚ ਸ਼ਹੀਦ ਹੋ ਗਿਆ ਸੀ, ਜਿਸ ਲਈ ਅਸੀਂ ਸੰਨ 2002 ਤੋਂ ਹੀ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਮੇਰੇ ਭਰਾ ਦੇ ਰੱਖਣ ਲਈ ਅਰਜ਼ੀ ਪੱਤਰ ਦਿੱਤੇ ਜਾ ਰਹੇ ਸੀ, ਪਰ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੀ ਸੁਣੀ, ਜਿਸ ਲਈ ਉਨ੍ਹਾਂ ਪੰਜਾਬ ਸਰਕਾਰ ਵਲੋਂ ਪਰਿਵਾਰ ਨੂੰ ਹੋਰ ਸਹੂਲਤਾਂ ਨਾ ਦੇਣ 'ਤੇ ਵੀ ਸਵਾਲ ਚੁੱਕੇ | ਇਸ ਸੰਬੰਧੀ ਪਿੰਡ ਦੇ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਹਿਲ, ਸਰਪੰਚ ਰਾਜ ਰਾਣੀ ਦੇ ਧਰਮ-ਪਤਨੀ ਡਾ: ਸੁਖਪਾਲ ਸਿੰਘ ਤੇ ਹਲਕਾ ਪ੍ਰਧਾਨ ਬਿੱਕਰ ਸਿੰਘ ਨਥੇਹਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿੰਡ ਦੇ ਸ਼ਹੀਦ ਪਰਿਵਾਰ ਦੀ ਸੁਣ ਕੇ ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ 'ਤੇ ਰੱਖਿਆ ਹੈ |
ਪਿਛਲੀ ਖ਼ਬਰ ਸੈਂਟ ਜ਼ੇਵੀਅਰਜ਼ ਸਕੂਲ ਵਿਖੇ ਮਦਰਜ਼ ਡੇ ਸਮਾਰੋਹ ਕਰਵਾਇਆ ਅਗਲੀ ਖ਼ਬਰ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐੱਨ.ਐੱਸ.ਐੱਸ. ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।