ਮਹਿਰਾਜ, 21 ਜੁਲਾਈ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਦਾ ਜੰਮਪਲ ਤੇ ਕੈਨੇਡਾ ਦਾ ਵਸਨੀਕ ਦਮਨਜੀਤ ਸਿੰਘ ਸਿੱਧੂ, ਛੋਟੀ ਉਮਰ ਵਿਚ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਿਹਾ ਹੈ | ਦਮਨਜੀਤ ਸਿੰਘ ਪੁੱਤਰ ਤੇਜਵੀਰ ਸਿੰਘ (ਦਾਨੇ ਕੇ) ਜੋ ਕਿ ਪਿੰਡ ਮਹਿਰਾਜ ਦਾ ਇਕ ਨਾਮੀ ਪਰਿਵਾਰ ਹੈ, ਅੱਜ ਕੱਲ੍ਹ ਸਮੇਤ ਪਰਿਵਾਰ ਕੈਨੇਡਾ ਦੇ ਅਲਬਰਟਾ ਸ਼ਹਿਰ ਵਿਚ ਰਹਿ ਰਿਹਾ ਹੈ ਅਤੇ ਦਸਵੀਂ ਕਲਾਸ ਦਾ ਵਿਦਿਆਰਥੀ ਹੈ | ਉਸ ਨੇ 15 ਸਾਲ ਦੀ ਉਮਰ ਵਿਚ ਖੇਡਾਂ ਦੇ ਖੇਤਰ ਵਿਚ 'ਬਾਸਕਟਬਾਲ' ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ, ਚੰਗਾ ਨਾਮਣਾ ਖੱਟਕੇ ਆਪਣਾ, ਆਪਣੇ ਮਾਤਾ-ਪਿਤਾ ਤੇ ਪਿੰਡ ਮਹਿਰਾਜ ਦਾ ਨਾਂਅ ਰੌਸ਼ਨ ਕੀਤਾ ਹੈ | 6 ਇੰਚ 3 ਫੁੱਟ ਲੰਮੇ ਕੱਦ ਅਤੇ ਸਿੱਖੀ ਸਰੂਪ ਵਾਲੇ ਇਸ ਨੌਜਵਾਨ ਨੂੰ ਕੈਨੇਡਾ ਸਰਕਾਰ ਨੇ ਕੈਨੇਡਾ ਦਾ ਇਸ ਸਾਲ ਦਾ ਵਧੀਆ ਖਿਡਾਰੀ (ਅਥਲੀਟ ਆਫ਼ ਦਾ ਯੀਅਰ ਇਨ ਕੈਨੇਡਾ) ਘੋਸ਼ਿਤ ਕੀਤਾ ਹੈ, ਜੋ ਕਿ ਇਸ ਪਰਿਵਾਰ, ਪਿੰਡ ਮਹਿਰਾਜ, ਸਮੁੱਚੇ ਪੰਜਾਬ ਅਤੇ ਦੇਸ਼ ਲਈ ਲਈ ਵੱਡੇ ਮਾਣ ਵਾਲੀ ਗੱਲ ਹੈ | ਉਮੀਦ ਕਰਦੇ ਹਾਂ ਕਿ ਦਮਨਜੀਤ ਸਿੰਘ ਭਵਿੱਖ ਵਿਚ ਇਸ ਤੋਂ ਵੀ ਜ਼ਿਆਦਾ ਤਰੱਕੀ ਕਰਦਾ ਹੋਇਆ ਪਿੰਡ ਮਹਿਰਾਜ ਦਾ