ਬਠਿੰਡਾ, 21 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਿੱਤਲ ਗਰੁੱਪ ਵਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਮਿਸ਼ਨ ਹਰਿਆਵਲ ਤਹਿਤ ਬਠਿੰਡਾ-ਮਾਨਸਾ ਮਾਰਗ 'ਤੇ ਸਥਿਤ ਰਿਹਾਇਸ਼ੀ ਕਾਲੋਨੀ ਸ਼ੁਸਾਂਤ ਸਿਟੀ ਟੂ ਵਿਖੇ ਬੂਟੇ ਲਗਾਏ ਗਏ, ਜਿਸ 'ਚ ਸ਼ੁਸਾਂਤ ਸਿਟੀ ਟੂ ਦੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਤਲ ਗਰੁੱਪ ਦੇ ਐਡੀਸ਼ਨਲ ਜਨਰਲ ਮੈਨੇਜਰ ਸੰਦੀਪ ਠੁਕਰਾਲ ਨੇ ਦੱਸਿਆ ਕਿ ਸਾਡੇ ਵਲੋਂ ਮਿਸ਼ਨ ਹਰਿਆਵਲ ਤਹਿਤ ਕਾਲੋਨੀ 'ਚ ਕੁੱਲ 1100 ਬੂਟੇ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਬਣਦੀ ਦੇਖਭਾਲ ਸਬੰਧੀ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਸਰਾਂ, ਜਗਰੂਪ ਸਿੰਘ ਜੋੜਾ, ਗਰਜੰਟ ਸਿੰਘ, ਗੌਰਵ ਸਿੰਗਲਾਂ ਤੇ ਹੋਰ ਹਾਜ਼ਰ ਸਨ |