30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਠਿੰਡਾ ਬਰਨਾਲਾ ਹਾਈਵੇ 'ਤੇ 6 ਗਊ ਵੰਸ਼ਾਂ ਦੀ ਭੇਦ ਭਰੀ ਹਾਲਤ 'ਚ ਮੌਤ

ਸਥਾਨਕ ਸ਼ਹਿਰ ਦੇ ਹਾਈਵੇ 'ਤੇ ਮਿ੍ਤਕ ਪਏ ਗਊ ਵੰਸ਼ | ਤਸਵੀਰਾਂ : ਹੇਮੰਤ ਸ਼ਰਮਾ
ਦਫ਼ਨਾਏ ਜਾਣ ਸਮੇਂ ਦੀਆਂ ਤਸਵੀਰਾਂ |
20-07-2025
ਰਾਮਪੁਰਾ ਫੂਲ, 19 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਦੇ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਲੈ ਕੇ ਮÏੜ ਚੌਕ ਤੱਕ ਭੇਦ ਭਰੇ ਹਾਲਾਤਾਂ 'ਚ 6 ਗਊ ਵੰਸ਼ਾਂ ਦੀ ਮÏਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ | ਇਸ ਸੰਬੰਧੀ ਗਊ ਸੁਰੱਕਸ਼ਾ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਕਿ ਸੜਕ 'ਤੇ ਕਈ ਗਊ ਵੰਸ਼ਾਂ ਦੀਆਂ ਮਿ੍ਤਕ ਦੇਹਾਂ ਪਈਆਂ ਨੇ ਤਾਂ ਅਸੀਂ ਘਟਨਾ ਸਥਾਨ 'ਤੇ ਜਾ ਕੇ ਦੇਖਿਆ ਤਾਂ ਇੰਝ ਜਾਪ ਰਿਹਾ ਸੀ ਕਿ ਇਨ੍ਹਾਂ ਗਊ ਵੰਸ਼ਾਂ ਨੂੰ ਕਿਸੇ ਨਾਮਾਲੂਮ ਵਿਅਕਤੀਆਂ ਵਲੋਂ ਚੱਲਦੀ ਗੱਡੀ ਵਿਚ ਬੇਰਹਿਮੀ ਨਾਲ ਸੁੱਟਿਆ ਗਿਆ ਹੈ ਤਾਂ ਅਸੀਂ ਇਸ ਦੀ ਇਤਲਾਹ ਥਾਣਾ ਸਿਟੀ ਦੇ ਮੁਖੀ ਬੂਟਾ ਸਿੰਘ ਨੂੰ ਦਿੱਤੀ ਤਾਂ ਮÏਕੇ 'ਤੇ ਪਹੁੰਚੀ ਪੁਲਿਸ ਵਲੋਂ ਅਣਪਛਾਤੇ ਵਾਹਨ ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗੱਡੀ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਦੀ ਮÏਜੂਦਗੀ ਵਿਚ ਸਥਾਨਕ ਅਨਾਥ ਗਊ ਆਸ਼ਰਮ ਤੇ ਨੰਦੀ ਗਊਸ਼ਾਲਾ ਦੇ ਸਹਿਯੋਗ ਨਾਲ ਵੱਖ-ਵੱਖ ਜਗ੍ਹਾ ਤੋਂ 6 ਗਊ ਵੰਸ਼ਾਂ ਦੀਆਂ ਮਿ੍ਤਕ ਦੇਹਾਂ ਨੂੰ ਚੁੱਕ ਕੇ ਫੂਲ ਰੋਡ ਬੀੜ ਵਿਚ ਪੋਸਟਮਾਰਟਮ ਕਰਵਾਇਆ ਗਿਆ | ਉਸ ਤੋਂ ਬਾਅਦ ਸਾਰੇ ਹੀ ਗਊ ਭਗਤਾਂ ਵਲੋਂ ਸਨਾਤਨ ਧਰਮ ਦੇ ਅਨੁਸਾਰ ਗਊ ਮਾਤਾ ਦਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਅੰਤਿਮ ਕਾਰਜ ਕੀਤਾ | ਇਸ ਮੌਕੇ ਸ੍ਰੀ ਗਊ ਰਕਸ਼ਾ ਬਜਰੰਗ ਦਲ ਦੇ ਪੰਜਾਬ ਪ੍ਰਧਾਨ ਸਚਿਨ ਸ਼ਰਮਾ, ਸਾਹਿਲ ਕੁਮਾਰ, ਗੁਰਪ੍ਰੀਤ ਸਿੰਘ ਗੋਰਾ ਬਜਰੰਗ ਦਲ, ਸਹਾਰਾ ਸਮਾਜ ਸੇਵਾ ਦੇ ਕੇਵਲ ਸਿੰਘ, ਹਰਜੀਵਨ ਸਿੰਘ, ਭੋਜ ਰਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਜ਼ੁਰਗ ਮਹਿਲਾ ਦੀ ਮੌਤ ਦਾ ਕਾਰਨ ਬਣਿਆ, ਪੋਤੀ ਦਾ ਅਦਾਲਤੀ ਵਿਆਹ
ਅਗਲੀ ਖ਼ਬਰ ਨਰਕ ਵਰਗੀ ਜ਼ਿੰਦਗੀ ਤੋਂ ਨਹੀਂ ਮਿਲ ਰਹੀ ਨਿਜਾਤ ਭੁੱਚੋ ਮੰਡੀ ਦੇ ਵਾਰਡ ਨੰਬਰ 7 ਤੇ 8 ਦੇ ਵਾਸੀਆਂ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।