30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਹਿਲਾ ਇਮੀਗ੍ਰੇਸ਼ਨ ਏਜੰਟ ਨਾਲ ਹੋਈ 7.79 ਲੱਖ ਰੁਪਏ ਦੀ ਠੱਗੀ <br/>

ਅਜੀਤ ਡੈਸਕ 20-07-2025
ਬਠਿੰਡਾ, 19 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਵਿਦੇਸ਼ਾਂ ਦੇ ਵੀਜ਼ੇ ਲਗਵਾਉਣ ਦੇ ਬਹਾਨੇ ਇਕ ਵਿਅਕਤੀ ਨੇ ਬਠਿੰਡਾ ਦੀ ਇਕ ਮਹਿਲਾ ਇਮੀਗ੍ਰੇਸ਼ਨ ਏਜੰਟ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ | ਕੈਨਵੇ ਇੰਟਰਨੈਸ਼ਨਲ ਸਟੱਡੀ ਆਫ਼ਿਸ ਸਰਾਭਾ ਨਗਰ ਬਠਿੰਡਾ ਦੀ ਮਹਿਲਾ ਏਜੰਟ ਗੁਰਕੀਰਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ ਪੁਲਿਸ ਵਲੋਂ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਗੁਰਕੀਰਤ ਕੌਰ ਨੇ ਦੱਸਿਆ ਕਿ ਉਹ ਕੈਨਵੇ ਇੰਟਰਨੈਸ਼ਨਲ ਸਟੱਡੀ, ਸਰਾਭਾ ਨਗਰ ਬਠਿੰਡਾ 'ਚ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ, ਉਸ ਨੇ ਮੁਲਜ਼ਮ ਵਰੁਣ ਕੁਮਾਰ ਵਾਸੀ ਮੱਖੂ ਗੇਟ ਨੇੜੇ ਡੀਏਵੀ ਕਾਲਜ ਫ਼ਿਰੋਜ਼ਪੁਰ ਨੂੰ ਲੋਕਾਂ ਦੇ ਵੀਜ਼ੇ ਲਗਵਾਉਣ 7.79 ਲੱਖ ਰੁਪਏ ਦਿੱਤੇ ਸਨ | ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਉਨ੍ਹਾਂ ਦੇ ਵੀਜ਼ੇ ਲਗਵਾਏ ਤੇ ਨਾ ਹੀ ਪੈਸੇ ਵਾਪਸ ਕੀਤੇ | ਪੀੜਤਾ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਵਿਅਕਤੀ ਵਰੁਣ ਕੁਮਾਰ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ | ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਉਸ ਦੀ ਗਿ੍ਫ਼ਤਾਰ ਬਾਕੀ ਹੈ |

ਪਿਛਲੀ ਖ਼ਬਰ ਨਰਕ ਵਰਗੀ ਜ਼ਿੰਦਗੀ ਤੋਂ ਨਹੀਂ ਮਿਲ ਰਹੀ ਨਿਜਾਤ ਭੁੱਚੋ ਮੰਡੀ ਦੇ ਵਾਰਡ ਨੰਬਰ 7 ਤੇ 8 ਦੇ ਵਾਸੀਆਂ ਨੂੰ <br/> ਅਗਲੀ ਖ਼ਬਰ ਦਲਿਤ ਮਹਾਂਪੰਚਾਇਤ ਵਲੋਂ ਚੋਣ ਕਮਿਸ਼ਨ ਤੇ ਮੋਦੀ ਸਰਕਾਰ ਖ਼ਿਲਾਫ਼ ਕਾਨਫ਼ਰੰਸ ਤੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।