30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਦਲਿਤ ਮਹਾਂਪੰਚਾਇਤ ਵਲੋਂ ਚੋਣ ਕਮਿਸ਼ਨ ਤੇ ਮੋਦੀ ਸਰਕਾਰ ਖ਼ਿਲਾਫ਼ ਕਾਨਫ਼ਰੰਸ ਤੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 20-07-2025
ਬਠਿੰਡਾ, 19 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਨੈਸ਼ਨਲ ਦਲਿਤ ਮਹਾਂਪੰਚਾਇਤ, ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਤੇ ਡੋਮਾ ਪਰੀਸੰਗ ਵਲੋਂ ਭਾਰਤੀ ਚੋਣ ਕਮਿਸ਼ਨ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸਥਾਨਕ ਟੀਚਰ ਹੋਮ ਵਿਖੇ ਕਾਨਫ਼ਰੰਸ, ਉਪਰੰਤ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਉੱਘੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਕੀਤੀ | ਉਪਰੰਤ ਐੱਸ. ਡੀ. ਐੱਮ. ਨੂੰ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ ਸੌਂਪਿਆ ਗਿਆ | ਇਸ ਮÏਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਭਾਜਪਾ ਚੋਣ ਕਮਿਸ਼ਨ ਰਾਹੀਂ ਦਲਿਤ, ਪੱਛੜੇ ਸਮਾਜ, ਘੱਟ ਗਿਣਤੀਆਂ ਕੋਲ ਜਨਮ ਸਰਟੀਫਿਕੇਟ, ਜ਼ਮੀਨ, ਘਰ ਦੇ ਕਾਗ਼ਜ਼ ਜਾਂ ਸਰਕਾਰੀ ਨÏਕਰੀ ਦਾ ਪਹਿਚਾਣ ਪੱਤਰ ਨਾ ਹੋਣ ਦੀ ਸੂਰਤ ਵਿਚ ਵੋਟ ਦਾ ਅਧਿਕਾਰ ਖੋਹਣ ਦੀ ਕੋਝੀ ਚਾਲ ਚੱਲ ਰਹੀ ਹੈ | ਚੋਣ ਕਮਿਸ਼ਨ ਵਲੋਂ ਅਧਾਰ ਕਾਰਡ ਤੇ ਰਾਸ਼ਨ ਕਾਰਡ ਨੂੰ ਸਬੂਤ ਨਾ ਮੰਨ ਕੇ ਭਾਰਤੀ ਸੰਵਿਧਾਨ ਤੇ ਲੋਕਤੰਤਰ 'ਤੇ ਹਮਲਾ ਕੀਤਾ ਜਾ ਰਿਹਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ ਵੋਟ ਅਧਿਕਾਰ, ਲੋਕਤੰਤਰ, ਲੇਬਰ ਐਕਟ ਤੇ ਸੰਵਿਧਾਨ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਦੇਸ਼ ਦੇ ਲੋਕ ਇਕਮੁੱਠ ਹੋਕੇ ਅੰਦੋਲਨ ਤੇਜ਼ ਕਰਨਗੇ | ਇਸ ਮੌਕੇ ਬਠਿੰਡਾ ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ, ਗੁਰਜੰਟ ਸਿੰਘ ਪੰਚ, ਗੁਰਬਿੰਦਰ ਸਿੰਘ, ਜਸਵੀਰ ਸਿੰਘ, ਲਵਪ੍ਰੀਤ ਸਿੰਘ ਹੁਸਨਰ, ਗੁਰਮੀਤ ਖੋਖਰ, ਬਲਕਾਰ ਸਿੰਘ, ਮੋਦਨ ਸਿੰਘ ਪੰਚ, ਬਲਦੇਵ ਸਿੰਘ ਪੰਚ, ਬਲਦੇਵ ਸਿੰਘ ਮÏਜੀ, ਡਾ. ਕਰਨੈਲ ਸਿੰਘ, ਤੇਜਾ ਸਿੰਘ, ਮੋਹਣ ਸਿੰਘ ਭੁੱਚੋ, ਹਰਪਾਲ ਸਿੰਘ, ਤਰਸੇਮ ਅਟਵਾਲ, ਬਾਜ ਸਿੰਘ, ਜੀਤ ਸਿੰਘ ਰਾਈਆ, ਬੇਅੰਤ ਸਿੰਘ ਲੱਖੀਜੰਗਲ, ਮਨਦੀਪ ਕÏਰ, ਪਰਮਜੀਤ ਕÏਰ, ਮਹਿੰਦਰ ਕÏਰ, ਬੇਅੰਤ ਸਿੰਘ ਸਿੱਧੂ, ਰਛਪਾਲ ਸਿੰਘ, ਜਗਦੇਵ ਸਿੰਘ ਮਲੋਟ, ਅਵਤਾਰ ਸਿੰਘ ਸਹੋਤਾ, ਹਰਦੇਵ ਸਿੰਘ ਪੰਚ, ਲਾਲ ਚੰਦ ਸਰਮਾ, ਗੁਰਤੇਜ ਸਿੰਘ ਬੱਲੂਆਣਾ, ਜਗਰੂਪ ਸਿੰਘ ਚÏਹਾਨ, ਪ੍ਰਕਾਸ਼ ਸਿੰਘ ਤਿਉਣਾ, ਗੁਰਜੰਟ ਸਿੰਘ ਬਠਿੰਡਾ ਆਦਿ ਮÏਜੂਦ ਸਨ |

ਪਿਛਲੀ ਖ਼ਬਰ ਮਹਿਲਾ ਇਮੀਗ੍ਰੇਸ਼ਨ ਏਜੰਟ ਨਾਲ ਹੋਈ 7.79 ਲੱਖ ਰੁਪਏ ਦੀ ਠੱਗੀ <br/> ਅਗਲੀ ਖ਼ਬਰ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।