25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਭਾਰੀ ਮਾਲ ਨਾਲ ਭਰਿਆ ਵਾਹਨ ਪਲਟਿਆ ਟਰਾਂਸਪੋਰਟਰ ਨੇ ਨਗਰ ਕੌਂਸਲ ਨੂੰ ਠਹਿਰਾਇਆ ਜ਼ਿੰਮੇਵਾਰ <br/>

ਅਜੀਤ ਡੈਸਕ 16-07-2025

ਗੋਨਿਆਣਾ, 15 ਜੁਲਾਈ (ਲਛਮਣ ਦਾਸ ਗਰਗ)-ਗੋਨਿਆਣਾ-ਬਠਿੰਡਾ ਸੜਕ 'ਤੇ ਸ੍ਰੀ ਇਛਾ ਪੂਰਨ ਹਨੂਮਾਨ ਮੰਦਰ ਤੋਂ ਸਥਾਨਕ ਪੰਚਾਇਤੀ ਗਊਸ਼ਾਲਾ ਦੇ ਨਜ਼ਦੀਕ ਬੱਸ ਅੱਡੇ ਵੱਲ ਆ ਰਿਹਾ ਭਾਰੀ ਮਾਲ ਨਾਲ ਲੱਦਿਆ ਇਕ ਵਾਹਨ ਅਚਾਨਕ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਿਆ, ਜਿਸ ਨਾਲ ਸੜਕ 'ਤੇ ਹਫੜਾ-ਦਫੜੀ ਮਚ ਗਈ | ਉਕਤ ਹਾਦਸੇ ਦੌਰਾਨ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ | ਇਸ ਹਾਦਸੇ ਨੂੰ ਲੈ ਕੇ ਟਰਾਂਸਪੋਰਟਰ ਨੇ ਗੋਨਿਆਣਾ ਨਗਰ ਕੌਂਸਲ 'ਤੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੀ ਅਣਗਹਿਲੀ ਕਰਕੇ ਇਹ ਦੁਰਘਟਨਾ ਵਾਪਰੀ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੈ, ਲਗਾਤਾਰ ਮੀਂਹ ਕਾਰਨ ਸੜਕਾਂ 'ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਪਹਿਲਾ ਤੋਂ ਹੀ ਸੜਕ 'ਤੇ ਪਏ ਵੱਡੇ-ਵੱਡੇ ਖੱਡੇ ਪਾਣੀ ਹੇਠ ਲੁਕ ਜਾਂਦੇ ਹਨ, ਜਿਸ ਨਾਲ ਡਰਾਈਵਰਾਂ ਲਈ ਖ਼ਤਰਾ ਬਣਿਆ ਰਹਿੰਦਾ ਹੈ | ਟਰਾਂਸਪੋਰਟਰ ਨੇ ਇਹ ਵੀ ਕਿਹਾ ਕਿ ਜੇਕਰ ਨਗਰ ਕੌਂਸਲ ਸਮੇਂ 'ਤੇ ਸੜਕਾਂ ਦੀ ਮੁਰੰਮਤ ਕਰਵਾ ਦਿੰਦੀ ਅਤੇ ਢੰਗ ਦੀ ਪਾਣੀ ਨਿਕਾਸੀ ਦੀ ਵਿਵਸਥਾ ਹੁੰਦੀ ਤਾਂ ਇਸ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕਦਾ ਸੀ | ਉਕਤ ਸੜਕ ਮਾਰਗ 'ਤੇ ਵੱਡੇ-ਵੱਡੇ ਖੱਡਿਆਂ ਦੀ ਵਜ੍ਹਾ ਕਾਰਨ ਅਤੇ ਮੀਹ ਦਾ ਪਾਣੀ ਜ਼ਿਆਦਾ ਖੜਨਾ ਦੋ ਪਹਿਆ ਵਾਹਨ ਅਤੇ ਤਿੰਨ ਪਹੀਆਂ ਵਾਹਨ ਦੇ ਚਾਲਕਾਂ ਲਈ ਮੁਸੀਬਤ ਬਣ ਚੁੱਕਾ ਹੈ | ਕਿਸੇ ਸਮੇਂ ਵੀ ਇਹ ਖੱਡੇ ਜਾਨ ਲੇਵਾ ਹੋ ਸਕਦੇ ਹਨ | ਇਸ ਮਾਮਲੇ 'ਚ ਸਥਾਨਕ ਲੋਕਾਂ ਨੇ ਵੀ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਦੁਹਰਾਵਟ ਨਾ ਹੋਵੇ |

ਪਿਛਲੀ ਖ਼ਬਰ ਬੰਗੀ ਰੋਡ 'ਤੇ ਧਰਨੇ ਤੇ ਡਟੀਆਂ ਮਹਿਲਾਵਾਂ, ਟ੍ਰੈਫਿਕ ਕੀਤਾ ਜਾਮ <br/> ਅਗਲੀ ਖ਼ਬਰ ਕਿੰਨੀ ਕੁ ਸਾਰਥਿਕ ਹੋਵੇਗੀ ਪੰਚਾਇਤਾਂ ਦੇ ਪੌਣੀ ਸਦੀ ਪੁਰਾਣੇ ਰਿਕਾਰਡ ਦੀ ਫਰੋਲਾ-ਫਰਾਲੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।