ਰਾਮਾਂ ਮੰਡੀ, 15 ਜੁਲਾਈ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਸਥਾਨਕ ਬੰਗੀ ਰੋਡ ਤੇ ਨਰਕ 'ਚ ਰਹਿ ਰਹੇ ਘਰਾਂ ਦੀਆਂ ਮਹਿਲਾਵਾਂ ਦਾ ਉਸ ਸਮੇਂ ਸਬਰ ਦਾ ਬੰਨ੍ਹ ਟੁੱਟ ਗਿਆ ਜਦੋਂ ਮਹਿਲਾਵਾਂ ਇਕੱਠੀਆਂ ਹੋ ਕੇ ਸੜਕ ਦੇ ਵਿਚਕਾਰ ਮੰਜੇ ਢਾਹ ਕੇ ਧਰਨੇ ਤੇ ਬੈਠ ਗਈਆਂ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾਵਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਬੰਗੀ ਰੋਡ ਟੁੱਟੀ ਪਈ ਹੈ , ਜਿਸ ਕਾਰਨ ਸੀਵਰੇਜ ਅਤੇ ਮੀਂਹ ਦਾ ਪਾਣੀ ਸੜਕ ਤੇ ਖੜ੍ਹਾ ਰਹਿੰਦਾ ਹੈ¢ ਇਹ ਗੰਦਾ ਪਾਣੀ ਵਾਹਨਾਂ ਦੀਆਂ ਛੱਲਾਂ ਨਾਲ ਉਨ੍ਹਾਂ ਦੇ ਘਰਾਂ ਵਿੱਚ ਦਾਖਲ ਵੀ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਘਰਾਂ ਅੰਦਰ ਬੈਠੇ ਹੀ ਛਿੱਟੇ ਪੈਣ ਨਾਲ ਕੱਪੜੇ ਵੀ ਖ਼ਰਾਬ ਹੋ ਜਾਂਦੇ ਹਨ¢ ਉਹ ਨਰਕ ਤੋਂ ਵੀ ਮਾੜੀ ਜ਼ਿੰਦਗੀ ਜੀਅ ਰਹੇ ਹਨ¢ ਮੀਂਹਾਂ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ¢ ਉਨ੍ਹਾਂ ਕਿਹਾ ਕਿ ਵਾਰਡ ਦੀ ਐਮ.ਸੀ.ਰਾਕੇਸ਼ ਰਾਣੀ ਦੀਆਂ ਕੋਸ਼ਿਸ਼ਾਂ ਸਦਕਾ ਠੇਕੇਦਾਰ ਵੱਲੋਂ ਸੜਕ ਬਣਾਉਣ ਲਈ ਇੰਟਰਲਾਕ ਟਾਈਲਾਂ ਵੀ ਭੇਜ ਦਿੱਤੀਆਂ ਗਈਆਂ ਸਨ ਅਤੇ ਟਾਈਲਾਂ ਰੱਖੀਆਂ ਨੂੰ ਵੀ ਛੇ ਮਹੀਨਿਆਂ ਤੋਂ ਵੱਧ ਸਮਾਂ ਲੰਘ ਗਿਆ ਹੈ¢ ਵਾਰਡ ਦੀ ਐਮ. ਸੀ. ਸ਼੍ਰੀਮਤੀ ਰਾਕੇਸ਼ ਰਾਣੀ ਵਲੋਂ ਕਈ ਵਾਰ ਡੀ.ਸੀ. ਬਠਿੰਡਾ ਨੂੰ ਸੜਕ ਬਣਾਉਣ ਲਈ ਬੇਨਤੀ ਕੀਤੀ ਜਾ ਚੁੱਕੀ ਹੈ¢ ਇਸ ਸਬੰਧੀ ਜਦੋਂ ਠੇਕੇਦਾਰ ਵਰਿੰਦਰ ਕੁਮਾਰ ਨਾਲ ਫ਼ੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਾਇਦ ਸੜਕ ਦੇ ਲੈਵਲ ਦੀ ਸਮੱਸਿਆ ਹੈ, ਇਸ ਬਾਰੇ ਉਹ ਮਿਸਤਰੀ ਨਾਲ ਗੱਲ ਕਰਕੇ ਦੱਸੇਗਾ¢ ਮਹਿਲਾਵਾਂ ਨੇ ਮੰਗ ਕੀਤੀ ਹੈ ਕਿ ਠੇਕੇਦਾਰ ਵਿਰੁੱਧ ਦੇਰੀ ਦੇ ਕਾਰਨਾਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ¢ ਸਕੂਲਾਂ ਵਿਚ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਦੇ ਲੰਘਣ ਲਈ ਐਮ.ਸੀ. ਵਲੋਂ ਬੇਨਤੀ ਕਰਨ ਤੇ ਮਹਿਲਾਵਾਂ ਨੇ ਧਰਨਾ ਖ਼ਤਮ ਕਰ ਦਿੱਤਾ ਸੀ¢ ਮਹਿਲਾਵਾਂ ਨੇ ਕਿਹਾ ਕਿ ਜੇ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਵਾਏ ਸਰਕਾਰ ਅਤੇ ਚਿਤਾਵਨੀ ਦਿੱਤੀ ਕਿ ਧਰਨਾ ਕੰਮ ਸ਼ੁਰੂ ਹੋਣ ਤੋਂ ਬਾਅਦ ਹੀ ਖ਼ਤਮ ਕੀਤਾ ਜਾਵੇਗਾ¢