ਰਾਮਪੁਰਾ ਫੂਲ, 15 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਇਕ ਹਫ਼ਤੇ ਦੇ ਅੰਦਰ ਤੀਜੀ ਵਾਰ ਕੁਝ ਸਮੇਂ ਲਈ ਪਏ ਮੀਂਹ ਨੇ ਨਗਰ ਕÏਾਸਲ ਵਲੋਂ ਕੀਤੇ ਗਏ ਪ੍ਰਬੰਧ ਖੋਖਲੇ ਸਾਬਿਤ ਕਰ ਦਿੱਤੇ ਹਨ¢ ਸ਼ਹਿਰ 'ਚ ਹਰ ਸਾਲ ਮੀਂਹ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਜਮਾਂ ਹੋ ਜਾਂਦਾ ਹੈ ¢ ਇਹ ਸਮੱਸਿਆ ਲੋਕਾਂ ਲਈ ਹੋਰ ਵੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਜਦੋਂ ਸ਼ਹਿਰ ਦੇ ਕੁਝ ਬਾਜ਼ਾਰਾਂ ਅਤੇ ਗਲੀਆਂ ਵਿਚ ਪਹਿਲਾਂ ਤੋਂ ਹੀ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ¢ਮੀਂਹ ਪੈਣ ਕਾਰਨ ਹਰ ਸਮੇਂ ਲੋਕਾਂ ਨੂੰ ਅਤੇ ਖ਼ਾਸਕਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਜਾਂਦਾ ਹੈ ਕਿਉਂਕਿ ਸ਼ਹਿਰ ਦੇ ਮੇਨ ਰਸਤਿਆਂ (ਮੁੱਖ ਬਾਜ਼ਾਰਾਂ) ਵਿੱਚ ਮੀਂਹ ਦਾ ਪਾਣੀ ਜਮਾਂ ਹੋ ਜਾਣ ਕਾਰਨ ਵਿਦਿਆਰਥੀਆਂ ਨੂੰ ਇਸ ਪਾਣੀ ਵਿੱਚ ਦੀ ਲੰਘ ਕੇ ਸਕੂਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ¢ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਤਾਂ ਕੁਝ ਸਮੇਂ ਲਈ ਪਏ ਮੀਂਹ ਦੇ ਕਾਰਨ ਬਾਜ਼ਾਰ ਝੀਲਾਂ ਦਾ ਰੂਪ ਧਾਰਨ ਕਰ ਜਾਂਦੇ ਹਨ ਪਰ ਨਗਰ ਕÏਾਸਲ ਰਾਮਪੁਰਾ ਫੂਲ ਦਾ ਦਫ਼ਤਰ ਜੋ ਕਿ ਸਾਰੇ ਸ਼ਹਿਰ ਦੇ ਮੁੱਖ ਪ੍ਰਬੰਧਾਂ ਨੂੰ ਪੂਰਾ ਕਰਨ ਦਾ ਹਵਾਲਾ ਦਿੰਦਾ ਹੈ ਪਰ ਦੋ ਦਿਨ ਪਹਿਲਾਂ ਸ਼ਹਿਰ ਵਿਚ ਪਏ ਤੇਜ਼ ਮੀਂਹ ਕਾਰਨ ਖ਼ੁਦ ਇਹ ਦਫ਼ਤਰ ਝੀਲ ਦਾ ਰੂਪ ਧਾਰਨ ਕਰ ਗਿਆ ਸੀ, ਜਿਸ ਤੋਂ ਇਹ ਅੰਦਾਜ਼ਾ ਆਸਾਨੀ ਨਾਲ ਹੀ ਲੱਗ ਸਕਦਾ ਹੈ ਕਿ ਸਥਾਨਕ ਨਗਰ ਕÏਾਸਲ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਕਿੰਨੀ ਕੁ ਗੰਭੀਰ ਹੈ¢ਇਸ ਦੇ ਇਲਾਵਾ ਸ਼ਹਿਰ ਦੇ ਬਠਿੰਡਾ ਸਾਈਡ ਹਾਈਵੇ ਅਤੇ ਸਰਵਿਸ ਰੋਡ ਤੇ ਮੀਂਹ ਦਾ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਦੀ ਨਿਕਾਸੀ ਦੋ ਤਿੰਨ ਸਾਲਾਂ ਤੋਂ ਨਾ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਵਲੋਂ ਇਸ ਸੰਬੰਧੀ ਦੋਸ਼ ਲਗਾਏ ਜਾਂਦੇ ਹਨ ਕਿ ਇਸ ਹਾਈਵੇ ਤੇ ਟੋਲ ਟੈਕਸ ਦੇਣ ਦੇ ਬਾਵਜੂਦ ਵੀ ਵਾਹਨ ਚਾਲਕਾਂ ਨੂੰ ਇਸ ਸਥਿਤੀ ਚੋਂ ਲੰਘਣਾ ਪੈਂਦਾ ਹੈ ਅਤੇ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ¢ ਇਸ ਸਮੱਸਿਆ ਨੂੰ ਲੈ ਕੇ ਜਵਾਹਰ ਨਗਰ ਦੇ ਨਿਵਾਸੀਆਂ ਤੇ ਸਥਾਨਕ ਲੋਕਾਂ ਵਲੋਂ ਇਕੱਠੇ ਹੋ ਕੇ ਕਈ ਵਾਰ ਸਥਾਨਕ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਲੰਬੇ ਸਮੇਂ ਤੋਂ ਇਸ ਮੇਨ ਰਾਸਤੇ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ¢ ਹੁਣ ਜੇਕਰ ਇਕ ਦੋ ਦਿਨਾਂ ਤੱਕ ਮੀਂਹ ਹੋਰ ਪੈ ਜਾਂਦਾ ਹੈ ਤਾਂ ਇਹ ਸਮੱਸਿਆ ਸ਼ਹਿਰ ਵਿੱਚ ਗੰਭੀਰ ਰੂਪ ਵੀ ਧਾਰਨ ਕਰ ਸਕਦੀ ਹੈ¢
ਹਰ ਸਾਲ ਮੀਂਹ ਦਾ ਪਾਣੀ ਉਜਾਗਰ ਕਰ ਦਿੰਦਾ ਹੈ ਸ਼ਹਿਰ ਦੇ ਨਿਕਾਸੀ ਪਾਣੀ ਦੀ ਸਮੱਸਿਆ <br/>
ਅਜੀਤ ਡੈਸਕ
16-07-2025