ਮÏੜ ਮੰਡੀ, 15 ਜੁਲਾਈ (ਗੁਰਜੀਤ ਸਿੰਘ ਕਮਾਲੂ)-ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਸਿਰਫ਼ ਗੱਲਾਂ ਨਾਲ ਬੁੱਤਾ ਸਾਰਨ ਦੇ ਰਾਹ ਪਈ ਹੋਈ ਹੈ, ਜਿਸ ਦੇ ਚੱਲਦਿਆਂ ਇਸ ਨੇ ਪਿਛਲੇ ਕਰੀਬ ਸਵਾ ਤਿੰਨ ਸਾਲ ਦੇ ਆਪਣੇ ਕਾਰਜਕਾਲ ਚ ਸੂਬੇ ਦੇ ਵਿਕਾਸ ਜਾਂ ਲੋਕ ਭਲਾਈ ਲਈ ਕੁਝ ਵੀ ਨਹੀ ਕੀਤਾ ਸਗੋਂ ਹੁਣ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਐਲਾਨ ਮਹਿਜ਼ ਕਾਗ਼ਜ਼ੀ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ¢ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਕੀਤਾ¢ ਪਿੰਡ ਮਾਈਸਰਖਾਨਾ ਵਿਖੇ ਇੱਕ ਸਮਾਗਮ ਚ ਹਾਜ਼ਰੀ ਭਰਨ ਪੁੱਜੇ ਸਾਬਕਾ ਵਿਧਾਇਕ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਲੋਕਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੋਈ ਹੈ ਤੇ ਉਹ ਲੋਕ ਮੁਸ਼ਕਿਲਾਂ ਦੇ ਹੱਲ ਲਈ ਕੋਈ ਤਤਪਰਤਾ ਨਹੀ ਦਿਖਾਉਂਦੇ¢ ਉਨ੍ਹਾਂ ਕਿਹਾ ਕਿ ਪਿਛਲੇ ਸਵਾ ਤਿੰਨ ਸਾਲ ਚ ਕਿਸੇ ਹਲਕੇ ਚ ਕੋਈ ਵਿਕਾਸ ਕਾਰਜ ਹੋਇਆ ਦਿਖਾਈ ਨਹੀ ਦਿੱਤਾ ਸਗੋਂ ਪਿੰਡਾਂ 'ਚ ਲੋੜੀਂਦੇ ਵਿਕਾਸ ਕਾਰਜਾਂ ਲਈ ਵੀ ਇਹ ਸਰਕਾਰ ਪੰਚਾਇਤਾਂ ਨੂੰ ਫ਼ੰਡ ਮੁਹੱਈਆ ਨਹੀ ਕਰਵਾ ਸਕੀ¢ ਸਿੱਧੂ ਮੁਤਾਬਿਕ ਪਿਛਲੇ ਸਮੇਂ ਚ ਪਿੰਡਾਂ ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਪਰ ਵਿਕਾਸ ਕਾਰਜ ਕਰਵਾਉਣ ਵਾਲੇ ਵਿਭਾਗਾਂ ਚ ਪੰਚਾਇਤਾਂ ਦੇ ਖਾਤਿਆਂ ਚ ਪੈਸੇ ਆਏ ਕਿ ਨਹੀ ਇਸ ਬਾਰੇ ਕੁਝ ਪਤਾ ਨਹੀਂ¢ ਉਨ੍ਹਾਂ ਕਿਹਾ ਕਿ ਇਸ ਸਰਕਾਰ ਵਲੋਂ ਨਿੱਤ ਦਿਨ ਕੀਤੇ ਜਾ ਰਹੇ ਐਲਾਨ ਸਿਰਫ਼ ਕਾਗ਼ਜ਼ੀ ਸਾਬਿਤ ਹੋਣਗੇ ਜਦੋਂਕਿ ਹਕੀਕਤ ਚ ਕੁਝ ਕਰਨ ਪ੍ਰਤੀ ਇਹ ਸਰਕਾਰ ਜਾਂ ਉਸ ਦੇ ਨੁਮਾਇੰਦੇ ਗੰਭੀਰ ਹੀ ਨਹੀਂ¢ ਇਸ ਮÏਕੇ ਸੁਖਦੀਪ ਸਿੰਘ ਰਾਮਨਗਰ, ਮੇਜਰ ਸਿੰਘ ਮਾਨ ਸਕੱਤਰ ਇੰਟਕ, ਰਾਜੇਸ਼ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਮÏੜ, ਗੁਰਦਿੱਤ ਸਿੰਘ ਸਾਬਕਾ ਸਰਪੰਚ ਮਾਈਸਰਖਾਨਾ, ਸੁਰਿੰਦਰ ਨੰਬਰਦਾਰ ਡੂੰਮਵਾਲੀ, ਭੁਪਿੰਦਰ ਸ਼ਰਮਾ ਮਾਈਸਰਖਾਨਾ ਆਦਿ ਮÏਜੂਦ ਸਨ¢
'ਆਪ' ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਐਲਾਨ ਮਹਿਜ਼ ਕਾਗਜ਼ੀ- ਜੀਤਮਹਿੰਦਰ ਸਿੰਘ ਸਿੱਧੂ <br/>
ਅਜੀਤ ਡੈਸਕ
16-07-2025