ਬਠਿੰਡਾ, 15 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਦਰਸ਼ ਸਕੂਲ ਚਾਉਂਕੇ ਦੇ ਦੋ ਅਧਿਆਪਕ ਆਗੂਆਂ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਬਹਾਲ ਕਰਵਾਉਣ, ਤਨਖ਼ਾਹਾਂ ਦੇ ਮਸਲੇ ਨੂੰ ਹੱਲ ਕਰਵਾਉਣ, ਜੇਲ੍ਹ 'ਚ ਬੰਦ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ, ਪਿ੍ੰਸੀਪਲ ਦੇ ਰਵੱਈਏ ਖ਼ਿਲਾਫ਼ ਆਦਰਸ਼ ਸਕੂਲ ਚਾਉਂਕੇ ਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਨੇ ਡੀ.ਸੀ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਕਚਹਿਰੀ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ¢ ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਸੰਦੀਪ ਸਿੰਘ ਤੇ ਪਵਨਦੀਪ ਕੌਰ, ਸ਼ਿੰਗਾਰਾ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਬੀਕੇਯੂ ਉਗਰਾਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਕੁਝ ਰਾਜਨੀਤਿਕ ਲੋਕਾਂ ਦੇ ਸ਼ਹਿ 'ਤੇ ਪਿੰਡ ਚਾਉਂਕੇ ਦੇ ਆਦਰਸ਼ ਮਾਡਲ ਸਕੂਲ ਚਾਉਂਕੇ ਦੇ ਮਸਲੇ ਨੂੰ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਖ਼ਰਾਬ ਕਰ ਰਹੇ ਹਨ¢ ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਏ.ਡੀ.ਸੀ. ਸਮੇਤ ਬਠਿੰਡਾ ਪ੍ਰਸ਼ਾਸਨ ਦੀ ਜਥੇਬੰਦੀਆਂ ਨਾਲ ਮੀਟਿੰਗ ਵਿਚ ਤਹਿ ਹੋਇਆ ਸੀ ਕਿ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਵੀ ਤਕਨੀਕੀ ਅੜਿੱਕਿਆਂ ਨੂੰ ਦੂਰ ਕਰਨ ਤੋਂ ਬਾਅਦ ਜਲਦ ਬਹਾਲ ਕੀਤੀਆਂ ਜਾਣਗੀਆਂ, ਜੇਲ੍ਹ ਵਿਚ ਕਿਸਾਨ ਆਗੂ ਬਿਨ੍ਹਾਂ ਸ਼ਰਤ ਰਿਹਾਅ ਕੀਤੇ ਜਾਣਗੇ ਤੇ ਮੈਨੇਜਮੈਂਟ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਪ੍ਰਸ਼ਾਸਨ ਹੁਣ ਆਪਣੀਆਂ ਇਨ੍ਹਾਂ ਸ਼ਰਤਾਂ ਤੋਂ ਪੂਰੀ ਤਰ੍ਹਾਂ ਮੁਨੱਕਰ ਹੋ ਚੁੱਕਿਆ ਹੈ¢ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸਕੱਤਰ ਜਸਵਿੰਦਰ ਸਿੰਘ, ਰੇਸ਼ਮ ਸਿੰਘ ਤੇ ਜਗਪਾਲ ਬੰਗੀ ਨੇ ਕਿਹਾ ਕਿ ਬਠਿੰਡਾ ਪ੍ਰਸ਼ਾਸਨ ਦੋਸ਼ੀ ਤੇ ਭਿ੍ਸ਼ਟ ਮੈਨੇਜਮੈਂਟ 'ਤੇ ਪਰਚਾ ਦਰਜ ਕਰਵਾਉਣ ਦੀ ਥਾਂ 'ਤੇ ਉਲਟਾ ਸੰਘਰਸ਼ੀ ਅਧਿਆਪਕਾਂ ਤੇ ਕਿਸਾਨ ਆਗੂਆਂ ਨੂੰ ਸਬਕ ਸਿਖਾਉਣ ਦੇ ਰਾਹ ਤੁਰਿਆ ਹੋਇਆ ਹੈ¢ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਗੂ ਜੇਲ੍ਹਾਂ ਵਿੱਚ ਡੱਕੇ ਹੋਏ ਹਨ¢ ਜ਼ਿਲ੍ਹਾ ਪ੍ਰਸ਼ਾਸਨ ਵਾਰ-ਵਾਰ ਮੀਟਿੰਗਾਂ ਕਰਕੇ ਮੀਟਿੰਗਾਂ ਵਿਚ ਹੋਏ ਫ਼ੈਸਲੇ ਲਾਗੂ ਨਹੀਂ ਕਰ ਰਿਹਾ ਤੇ ਭਿ੍ਸ਼ਟ ਮੈਨੇਜਮੈਂਟ ਦਾ ਸਾਥ ਦੇ ਰਿਹਾ ਹੈ ਤੇ ਅਧਿਆਪਕਾਂ ਨੂੰ ਨਿਆਂ ਦੇਣ ਦੀ ਬਜਾਏ ਉਨ੍ਹਾਂ ਨੂੰ ਮਾਨਸਿਕ ਤੇ ਆਰਥਿਕ ਪੱਧਰ 'ਤੇ ਖੱਜਲ ਖ਼ੁਆਰ ਕਰ ਰਿਹਾ ਹੈ¢ ਇਸ ਮੌਕੇ ਸੰਦੀਪ ਸਿੰਘ, ਗੁਰਤੇਜ ਸਿੰਘ, ਗੁਰਦੀਪ ਰੜ, ਕਮਲਪ੍ਰੀਤ ਕੌਰ, ਕਰਮਜੀਤ ਕੌਰ, ਪਿੰਡ ਵਾਸੀ ਲਾਲ ਸਿੰਘ ਭੁੱਲਰ, ਅਮਨਦੀਪ, ਬੂਟਾ ਬੱਲ੍ਹੋ, ਗੁਲਾਬ ਜਿਉਂਦ, ਮੈਂਬਰ ਪ੍ਰਗਟ ਸਿੰਘ ਪੈਂਟਾਂ ਆਦਿ ਹਾਜ਼ਰ ਸਨ | ਡੀਟੀਐੱਫ ਆਗੂ ਜਗਪਾਲ ਬੰਗੀ, ਜਸਵਿੰਦਰ ਸਿੰਘ, ਵਿਕਾਸ ਗਰਗ, ਨਵਚਰਨਪ੍ਰੀਤ ਕੌਰ, ਪੀਐਸਯੂ ਰੰਧਾਵਾ ਬਿੰਦਰ ਸਿੰਘ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਕਿਰਤੀ ਕਿਸਾਨ, ਮਜ਼ਦੂਰ ਮੁਕਤੀ, ਬੀਕੇਯੂ ਡਕੌਂਦਾ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ¢