25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

'ਆਪ' ਨੇ ਯਾਦਵਿੰਦਰ ਸ਼ਰਮਾ ਨੂੰ ਯੂਥ ਵਿੰਗ ਜ਼ਿਲ੍ਹਾ ਬਠਿੰਡਾ ਦਾ ਇੰਚਾਰਜ ਲਗਾਇਆ <br/>

ਅਜੀਤ ਡੈਸਕ 16-07-2025
ਭੁੱਚੋ ਮੰਡੀ, 15 ਜੁਲਾਈ (ਪਰਵਿੰਦਰ ਸਿੰਘ ਜੌੜਾ)-ਆਮ ਆਦਮੀ ਪਾਰਟੀ ਨੇ ਯਾਦਵਿੰਦਰ ਸ਼ਰਮਾ ਤੁੰਗਵਾਲੀ ਨੂੰ ਯੂਥ ਵਿੰਗ ਜ਼ਿਲ੍ਹਾ ਬਠਿੰਡਾ ਦਾ ਇੰਚਾਰਜ ਲਾਇਆ ਹੈ, ਨਾਲ ਹਲਕੇ ਦੇ ਨੌਜਵਾਨ ਵਰਗ ਵਿਚ ਉਤਸ਼ਾਹ ਦਾ ਮਾਹੌਲ ਹੈ | ਯਾਦਵਿੰਦਰ ਸ਼ਰਮਾ ਨੇ 2014 ਵਿਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਅਤੇ ਪਾਰਟੀ ਨੇ ਉਸ ਨੂੰ ਜ਼ਿਲ੍ਹਾ ਬਠਿੰਡਾ ਦਾ ਸੋਸ਼ਲ ਮੀਡੀਆ ਇੰਚਾਰਜ ਬਣਾਇਆ ਸੀ | ਇਸ ਉਪਰੰਤ ਉਸ ਨੂੰ ਬਲਾਕ ਭੁੱਚੋ ਮੰਡੀ ਦਾ ਪ੍ਰਧਾਨ ਬਣਾਇਆ ਗਿਆ ਅਤੇ ਫਿਰ ਜ਼ਿਲ੍ਹਾ ਖੇਡ ਵਿੰਗ ਦਾ ਇੰਚਾਰਜ ਬਣਾਇਆ ਗਿਆ ਸੀ | ਉਹ ਪਾਰਟੀ ਦੀ ਹਰ ਗਤੀਵਿਧੀ ਵਿਚ ਸਰਗਰਮ ਰਿਹਾ ਅਤੇ ਪਾਰਟੀ ਵਲੋਂ ਉਸ ਦੀ ਮਿਹਨਤ ਅਤੇ ਪਾਰਟੀ ਪ੍ਰਤੀ ਲਗਨ ਨੂੰ ਵੇਖਦਿਆਂ ਹੁਣ ਉਸ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਬਠਿੰਡਾ ਦਾ ਇੰਚਾਰਜ ਬਣਾਇਆ ਗਿਆ ਹੈ | ਯਾਦਵਿੰਦਰ ਸ਼ਰਮਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ ਹੈ | ਪਾਰਟੀ ਦੀ ਸੂਬਾਈ ਸੰਯੁਕਤ ਸਕੱਤਰ ਬਲਜਿੰਦਰ ਕੌਰ ਮਾਹਲ ਦਾ ਕਹਿਣਾ ਸੀ ਕਿ ਯਾਦਵਿੰਦਰ ਸ਼ਰਮਾ ਮਿਹਨਤੀ ਨੌਜਵਾਨ ਹੈ ਅਤੇ ਉਮੀਦ ਹੀ ਨਹੀਂ ਸਗੋਂ ਯਕੀਨ ਹੈ ਕਿ ਇਸ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਏਗਾ |

ਪਿਛਲੀ ਖ਼ਬਰ ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਨੇ ਡੀ. ਸੀ. ਦਫ਼ਤਰ ਅੱਗੇ ਦਿੱਤਾ ਧਰਨਾ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।