14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹਿੰਦੂ ਹਮਾਇਤੀ ਸੰਗਠਨਾਂ 'ਤੇ ਅੱਤਿਆਚਾਰ ਕਰਨਾ ਅਤਿ ਨਿੰਦਣਯੋਗ-ਲੱਕੀ ਸ਼ਰਮਾ, ਰਵਿੰਦਰ ਗਰਗ <br/>

ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਲੱਕੀ ਸ਼ਰਮਾ, ਰਵਿੰਦਰ ਕੁਮਾਰ ਗਰਗ ਤੇ ਹੋਰ ਆਗੂ | ਤਸਵੀਰ-ਭਾਰਤ ਭੂਸ਼ਨ ਅਗਰਵਾਲ <br/> 27-12-2025
ਮੁੱਦਕੀ, 26 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਗੁਆਂਢੀ ਮੁਲਕ ਬੰਗਲਾਦੇਸ਼ 'ਚ ਇਕ ਹਿੰਦੂ ਵਿਅਕਤੀ ਦੀ ਹੱਤਿਆ ਦੇ ਰੋਸ ਵਜੋਂ ਪੱਛਮੀਂ ਬੰਗਾਲ 'ਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਕੋਲ ਪ੍ਰਦਰਸ਼ਨ ਕਰ ਰਹੇ ਹਿੰਦੂ ਹਮਾਇਤੀ ਸੰਗਠਨਾਂ ਉੱਪਰ ਅੱਤਿਆਚਾਰ ਕਰਨਾ ਬਹੁਤ ਹੀ ਸ਼ਰਮਨਾਕ ਹਰਕਤ ਹੈ | ਜਿਸ ਦੀ ਹਿੰਦੂ ਸਮਾਜ ਭਾਰੀ ਵਿਰੋਧਤਾ ਕਰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੱਕੀ ਸ਼ਰਮਾ ਸਾਬਕਾ ਪ੍ਰਧਾਨ ਦੁਰਗਾ ਭਜਨ ਮੰਡਲੀ ਅਤੇ ਰਵਿੰਦਰ ਕੁਮਾਰ ਗਰਗ ਪ੍ਰਧਾਨ ਸ਼ਿਵ ਮੰਦਿਰ ਕਮੇਟੀ ਨੇ ਕਰਦਿਆਂ ਕਿਹਾ ਕਿ ਇਕ ਪਾਸੇ ਜਿੱਥੇ ਗੁਆਂਢੀ ਮੁਲਕਾਂ ਅੰਦਰ ਹਿੰਦੂਆਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ ਉੱਥੇ ਆਪਣੇ ਦੇਸ਼ ਭਾਰਤ ਅੰਦਰ ਵੀ ਹਿੰਦੂ ਹਮਾਇਤੀਆਂ ਦੀ ਕੁੱਟਮਾਰ ਅਤੇ ਕਾਨੂੰਨ ਕਾਰਵਾਈ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ਾਂ ਵਿਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ੳੁੱਪਰ ਜੇਕਰ ਕੋਈ ਜ਼ੁਲਮ ਹੁੰਦਾ ਹੈ ਤਾਂ ਇਹ ਸਾਡਾ ਮੌਲਿਕ ਅਧਿਕਾਰ ਹੈ ਕਿ ਅਸੀਂ ਆਪਣੇ ਦੇਸ਼ 'ਚ ਰਹਿ ਕੇ ਉਸ ਦੇਸ਼ ਦੀ ਕਾਰਜਪ੍ਰਣਾਲੀ ਵਿਰੁੱਧ ਪ੍ਰਦਰਸ਼ਨ ਕਰੀਏ, ਪਰ ਜੇਕਰ ਪ੍ਰਦਰਸ਼ਨ ਕਰਨ 'ਤੇ ਸਾਡੇ ਹੀ ਦੇਸ਼ ਦੀ ਸਰਕਾਰ ਸਾਡੇ ਨਾਲ ਅੱਤਿਆਚਾਰ ਕਰੇ, ਇਹ ਹਿੰਦੂ ਭਾਈਚਾਰੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ | ਧਾਰਮਿਕ ਆਗੂ ਲੱਕੀ ਸ਼ਰਮਾ ਤੇ ਰਵਿੰਦਰ ਕੁਮਾਰ ਗਰਗ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਗੁਆਂਢੀ ਮੁਲਕ ਬੰਗਲਾਦੇਸ਼ 'ਚ ਹਿੰਦੂ ਵਿਅਕਤੀ ਦੀ ਹੋਈ ਹੱਤਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੰਗਲਾਦੇਸ਼ ਸਰਕਾਰ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ, ਹੱਤਿਆ ਕਰਨ ਵਾਲੇ ਸਾਜਿਸ਼ਕਰਤਾ ਨੂੰ ਉਜਾਗਰ ਕਰਕੇ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਅਤੇ ਹੋਰ ਗੁਆਂਢੀ ਦੇਸ਼ਾਂ 'ਚ ਵੀ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਖੁਰਮੀ, ਅਸ਼ੋਕ ਕੁਮਾਰ, ਰਵਿੰਦਰ ਰਾਜੂ, ਵਿਕੀ ਸ਼ਰਮਾ, ਬਿੱਟੂ ਸਿੰਘ, ਬੋਹੜ ਸਿੰਘ ਸੇਖੋਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਗਰਵਾਲ ਕਾਲਜ ਆਫ਼ ਨਰਸਿੰਗ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਗ ਅਤੇ ਟਿਸ਼ੂ ਦਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਮਨਰੇਗਾ ਦਾ ਨਾਂਅ ਬਦਲ ਕੇ ਜੀ ਰਾਮ ਜੀ ਰੱਖਣ ਨਾਲ ਮਜ਼ਦੂਰਾਂ ਦਾ ਢਿੱਡ ਨਹੀਂ ਭਰੇਗਾ-ਭਾਕਿਯੂ ਰਾਜੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।