ਜਲਾਲਾਬਾਦ, 20 ਨਵੰਬਰ (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਸਮੇਂ ਸਮੇਂ ਤੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਕਿ ਵਿਦਿਆਰਥੀਆਂ ਵਿਚ ਵੱਖ-ਵੱਖ ਤਰ੍ਹਾਂ ਦੀ ਕਲਾ ਦਾ ਵਿਕਾਸ ਕਰਵਾਇਆ ਜਾਵੇ | ਇਸ ਦੇ ਚੱਲਦੇ ਹੀ ਪਿਛਲੇ ਦਿਨੀਂ ਸਕੂਲ ਦੇ ਵਿਚ ਜੂਨੀਅਰ ਵਿੰਗ ਵਿਚ ਨੰਨੇ ਮੁੰਨੇ ਵਿਦਿਆਰਥੀਆਂ ਦੇ ਕਹਾਣੀ ਸੀਰੀਜ਼ ਸ਼ੁਰੂ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਤੋਤਲੀਆਂ ਆਵਾਜ਼ਾਂ ਵਿਚ ਮਿੰਨੀਆਂ ਕਹਾਣੀਆਂ ਸੁਣਾ ਕੇ ਸਭ ਦਾ ਮਨ ਮੋਹ ਲਿਆ | ਕੁਆਰਡੀਨੇਟਰ ਮੈਡਮ ਅੰਜੂ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਅਤੇ ਵਿਦਿਆਰਥੀਆਂ ਵਿਚੋਂ ਸਟੇਜ ਦੇ ਡਰ ਨੂੰ ਦੂਰ ਕਰਦੇ ਹਨ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਨੇ ਇਹਨਾਂ ਨੰਨੇ ਮੁੰਨੇ ਵਿਦਿਆਰਥੀਆਂ ਦੀਆਂ ਮਿੰਨੀਆਂ ਕਹਾਣੀਆਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਪਿਆਰ ਦਿੰਦੇ ਕਿਹਾ, ਕਿ ਸਾਡੀ ਇਹ ਮਹਿਕ ਵੰਡਦੀ ਫੁਲਵਾੜੀ, ਇਸੇ ਤਰਾਂ ਹੀ ਵਧਦੀ ਫੁੱਲਦੀ ਰਵੇ, ਅਤੇ ਸਾਡੇ ਬੱਚੇ ਹਰ ਖੇਤਰ ਵਿਚ ਮੋਹਰੀ ਆ ਸਕਣ | ਸਾਰੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ |