03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਿਰ 'ਚ ਸਾਲਾਨਾ ਪ੍ਰੋਗਰਾਮ ਭਲਕੇ

ਅਜੀਤ ਡੈਸਕ 21-11-2025
ਅਬੋਹਰ, 20 ਨਵੰਬਰ(ਵਿਵੇਕ ਹੂੜੀਆ)-ਸਾਲਾਨਾ ਤਿਉਹਾਰ ਧਰੋਹਰ ਐਤਵਾਰ 23 ਨਵੰਬਰ ਨੂੰ ਸਥਾਨਕ ਸ਼੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਨ ਕਮੇਟੀ ਦੇ ਮੁਖੀ ਫ਼ਕੀਰ ਚੰਦ ਗੋਇਲ ਅਤੇ ਪਿ੍ੰਸੀਪਲ ਜੌਲੀ ਮੋਂਗਾ ਨੇ ਦੱਸਿਆ ਕਿ ਇਹ ਪ੍ਰੋਗਰਾਮ 23 ਨਵੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ | ਜਿਸ ਦੀ ਪ੍ਰਧਾਨਗੀ ਵਿੱਦਿਆ ਭਾਰਤੀ ਪੰਜਾਬ ਦੇ ਜਨਰਲ ਸਕੱਤਰ ਸੰਦੀਪ ਧੂੜੀਆ ਕਰਨਗੇ | ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਹੋਣਗੇ, ਜਦੋਂ ਕਿ ਮੁੱਖ ਬੁਲਾਰੇ ਵਿਜੇ ਨੱਢਾ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡਾ. ਗ਼ੌਰੀ ਸ਼ੰਕਰ ਮਿੱਤਲ, ਅਜੈ ਬਿਸ਼ਨੋਈ, ਪਵਨ ਕੁਮਾਰ ਸਿੰਗਲਾ, ਸੁਭਾਸ਼ ਬਿਸ਼ਨੋਈ, ਦੀਪਕ ਛਾਪੋਲਾ, ਐਡਵੋਕੇਟ ਅਰਵਿੰਦ ਬਜਾਜ, ਡਾ. ਸਤਾਨੰਦ ਫੁਟੇਲਾ, ਪਵਨ ਕੁਮਾਰ ਸੋਖਲ ਅਤੇ ਸੁਭਾਸ਼ ਸਿਡਾਨਾ ਹੋਣਗੇ | ਸਕੂਲ ਦੇ ਸਰਪ੍ਰਸਤ ਚੌਧਰੀ ਧਨਪਤ ਰਾਏ ਸਿਆਗ, ਮੁਖੀ ਫ਼ਕੀਰ ਚੰਦ ਗੋਇਲ, ਮੈਨੇਜਰ ਅਨਿਲ ਮੱਕੜ ਅਤੇ ਪਿ੍ੰਸੀਪਲ ਜੌਲੀ ਮੋਂਗਾ ਨੇ ਸਾਰਿਆਂ ਨੂੰ ਸਮੇਂ ਸਿਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਲੋਕਾਂ ਨੂੰ 1 ਕਰੋੜ 38 ਲੱਖ ਦੇ ਮੁਆਵਜ਼ੇ ਦੇ ਸਰਟੀਫਿਕੇਟ ਵੰਡੇ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਦੇ ਸਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਹਾਇਤਾ ਕੇਂਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।