04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਲੱਖੋ ਕੇ ਬਹਿਰਾਮ 'ਚ ਕਾਰ ਤੇ ਛੋਟੇ ਹਾਥੀ ਵਿਚ ਟੱਕਰ ਸੜਕ 'ਤੇ ਖ਼ਰਾਬ ਖੜ੍ਹੀ ਬੱਸ ਕਾਰਨ ਵਾਪਰਿਆ ਹਾਦਸਾ, ਇਕ ਗੰਭੀਰ ਜ਼ਖਮੀ <br/>

ਸੜਕ ਦੇ ਇਕ ਪਾਸੇ ਖੜ੍ਹੀ ਖ਼ਰਾਬ ਹੋਈ ਬੱਸ ਤੇ ਦੂਜੇ ਪਾਸੇ ਪਲਟੀ ਹੋਈ ਛੋਟਾ ਹਾਥੀ ਗੱਡੀ | ਤਸਵੀਰਾਂ-ਰਾਜਿੰਦਰ ਸਿੰਘ ਹਾਂਡਾ <br/> 21-11-2025
ਮਮਦੋਟ, 20 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਰਾਹਗੀਰਾਂ ਦੀ ਜਾਨ ਦਾ ਖੋਹ ਬਣ ਗਏ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਤੇ ਬੀਤੀ ਅੱਧੀ ਰਾਤ ਨੂੰ ਲੱਖੋ ਕੇ ਬਹਿਰਾਮ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਕਾਰ ਅਤੇ ਛੋਟੇ ਹਾਥੀ ਵਿਚ ਟੱਕਰ ਹੋ ਗਈ | ਜਿਸ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਸੜਕ ਦੇ ਇਕ ਪਾਸੇ ਖ਼ਰਾਬ ਖੜ੍ਹੀ ਬੱਸ ਨੂੰ ਕਰਾਸ ਕਰਦੇ ਸਮੇਂ ਵਰਨਾ ਕਾਰ ਸਾਹਮਣੇ ਤੋ ਆ ਰਹੇ ਛੋਟੇ ਹਾਥੀ ਵਿਚ ਭਿਆਨਕ ਟੱਕਰ ਹੋਣ ਕਾਰਨ ਛੋਟਾ ਹਾਥੀ ਸੜਕ ਕਿਨਾਰੇ ਪਲਟ ਗਿਆ ਅਤੇ ਵਰਨਾ ਕਾਰ ਦੂਜੇ ਪਾਸੇ ਸੜਕ ਤੋ ਹੇਠਾਂ ਖਤਾਨਾਂ ਵਿਚ ਉਤਰ ਗਈ | ਇਸ ਹਾਦਸੇ ਦੌਰਾਨ ਛੋਟੇ ਹਾਥੀ ਵਿਚ ਸਵਾਰ ਅਮਰੀਕ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਅਲਾਇਆ ਜ਼ਖਮੀ ਹੋ ਗਿਆ | ਹਾਦਸੇ ਦਾ ਪਤਾ ਚੱਲਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਮੌਕੇ 'ਤੇ ਪਹੁੰਚੀ ਜਿਨ੍ਹਾਂ ਵਲੋਂ 108 ਐਂਬੂਲੈਂਸ ਰਾਹੀ ਜ਼ਖਮੀ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚਾਇਆ ਗਿਆ ਅਤੇ ਸੜਕ ਤੋ ਵਾਹਨਾਂ ਨੂੰ ਹਟਾ ਕੇ ਆਵਾਜਾਈ ਬਹਾਲ ਕਰਵਾਈ ਗਈ | ਇੱਥੇ ਜ਼ਿਕਰਯੋਗ ਹੈ ਕਿ ਇਹ ਸੜਕ ਇਕਹਿਰੀ ਹੋਣ ਅਤੇ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ | ਇਲਾਕੇ ਦੇ ਲੋਕਾਂ ਨੇ ਇਸ ਮਾਰਗ ਨੂੰ ਤੁਰੰਤ ਚਹੁੰਮਾਰਗੀ ਕਰਨ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਡਾਈਟ ਫ਼ਿਰੋਜ਼ਪੁਰ 'ਚ ਚੱਲ ਰਿਹਾ ਪ੍ਰਾਇਮਰੀ ਰਿਸੋਰਸ ਪਰਸਨਜ਼ ਦਾ ਸੈਮੀਨਾਰ ਸਮਾਪਤ <br/> ਅਗਲੀ ਖ਼ਬਰ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਜਗੀਰ ਸਿੰਘ ਭੁੱਲਰ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।