04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਡਾਈਟ ਫ਼ਿਰੋਜ਼ਪੁਰ 'ਚ ਚੱਲ ਰਿਹਾ ਪ੍ਰਾਇਮਰੀ ਰਿਸੋਰਸ ਪਰਸਨਜ਼ ਦਾ ਸੈਮੀਨਾਰ ਸਮਾਪਤ <br/>

ਡਾਈਟ ਫ਼ਿਰੋਜ਼ਪੁਰ ਵਿਚ ਕਰਵਾਏ ਸੈਮੀਨਾਰ 'ਚ ਸ਼ਾਮਿਲ ਹੋਏ ਪ੍ਰਾਇਮਰੀ ਰਿਸੋਰਸ ਪਰਸਨਜ਼ | ਅਜੀਤ ਤਸਵੀਰ <br/> 21-11-2025
ਫ਼ਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ ਦੀ ਰਹਿਨੁਮਾਈ, ਪਿ੍ੰਸੀਪਲ ਡਾਈਟ ਫ਼ਿਰੋਜ਼ਪੁਰ ਮੈਡਮ ਸੀਮਾ ਦੀ ਦੇਖ-ਰੇਖ ਹੇਠ ਜਮਾਤ ਪਹਿਲੀ, ਦੂਸਰੀ ਦੇ ਪ੍ਰਾਇਮਰੀ ਰਿਸੋਰਸ ਪਰਸਨ ਦਾ ਤਿੰਨ ਰੋਜ਼ਾ ਸੈਮੀਨਾਰ ਡਾਈਟ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ | ਸੈਮੀਨਾਰ ਵਿਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ, ਜ਼ਿਲ੍ਹਾ ਰਿਸੋਰਸ ਪਰਸਨ ਡਾ. ਜਸਵੀਰ ਸਿੰਘ ਜ਼ੀਰਾ ਅਤੇ ਮਹਿੰਦਰ ਸ਼ਰਮਾ ਨੇ ਵਿਭਾਗ ਵਲੋਂ ਐਫ.ਐਲ.ਐਨ ਸਬੰਧੀ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਨਵੇਂ ਪਾਠਕ੍ਰਮ ਅਤੇ ਗਤੀਵਿਧੀਆਂ ਦੀ ਮਹੱਤਤਾ ਦੱਸਦੇ ਹੋਏ ਅਧਿਆਪਕਾਂ ਨੂੰ ਇਸ ਸਿਖਲਾਈ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਸਿੱਖਣ ਅਤੇ ਬੱਚਿਆਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ | ਸੁਭਾਸ਼ ਚੰਦਰ ਨੇ ਦੱਸਿਆ ਇਸ ਟਰੇਨਿੰਗ ਵਿਚ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਹੋਏ ਬਦਲਾਅ, ਨਵੀਆਂ ਕਿਤਾਬਾਂ, ਨਿਪੁੰਨ ਭਾਰਤ ਤਹਿਤ ਐਫ.ਐਲ.ਐਨ ਦੇ ਟੀਚਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਮੌਕੇ ਮੈਡਮ ਸੀਮਾ ਡਾਈਟ ਪਿ੍ੰਸੀਪਲ ਨੇ ਸਾਰੇ ਸੈਮਨੇਰੀਅਨ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ 510 ਗਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਲੱਖੋ ਕੇ ਬਹਿਰਾਮ 'ਚ ਕਾਰ ਤੇ ਛੋਟੇ ਹਾਥੀ ਵਿਚ ਟੱਕਰ ਸੜਕ 'ਤੇ ਖ਼ਰਾਬ ਖੜ੍ਹੀ ਬੱਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।