ਜ਼ੀਰਾ, 20 ਨਵੰਬਰ (ਰਜਨੀਸ਼ ਕਥੂਰੀਆ)-ਪਿੰਡ ਬਹਿਕ ਗੁੱਜਰਾਂ ਦੇ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਜ਼ੀਰਾ ਜਗੀਰ ਸਿੰਘ ਭੁੱਲਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਹਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਭੁੱਲਰ ਫਾਰਮ ਹਾਊਸ ਪਿੰਡ ਬਹਿਕ ਗੁੱਜਰਾਂ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਵੱਖ-ਵੱਖ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਉਹਨਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਮਹਿੰਦਰ ਸਿੰਘ ਲਹਿਰਾ ਨੇ ਕਿਹਾ ਕਿ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਜਗੀਰ ਸਿੰਘ ਭੁੱਲਰ ਨੇ ਆਪਣੇ ਜੀਵਨ ਵਿੱਚ ਸੱਚੀ-ਸੁੱਚੀ ਕਿਰਤ ਕੀਤੀ ਅਤੇ ਆਪਣੇ ਪਰਿਵਾਰ ਨੂੰ ਇੱਕਜੁੱਟ ਰੱਖਦਿਆਂ ਕਾਰੋਬਾਰ ਨੂੰ ਵਧਾਇਆ | ਉਹਨਾਂ ਕਿਹਾ ਕਿ ਜਗੀਰ ਸਿੰਘ ਭੁੱਲਰ ਨੇ ਆੜ੍ਹਤ ਦਾ ਕੰਮ ਸੰਭਾਲਣ ਦੇ ਨਾਲ ਨਾਲ ਲੋਕਾਂ ਵਿਚ ਸਮਾਜ ਸੇਵਕ ਦੇ ਤੌਰ 'ਤੇ ਵਿਚਰਦਿਆਂ ਆਪਣਾ ਰਾਜਨੀਤਿਕ ਰੁਤਬਾ ਵੀ ਬਣਾਇਆ | ਇਸ ਦੌਰਾਨ ਜਗੀਰ ਸਿੰਘ ਭੁੱਲਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ ਪੰਜਾਬ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਹਰਪ੍ਰੀਤ ਸਿੰਘ ਹੀਰੋ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ, ਐਡਵੋਕੇਟ ਚਿੱਤਬੀਰ ਸਿੰਘ ਜ਼ੀਰਾ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ, ਸੀਨੀਅਰ ਯੂਥ ਅਕਾਲੀ ਆਗੂ ਸੁਖਵਿੰਦਰ ਸਿੰਘ ਸੁੱਖ ਜੌੜਾ, ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਭਾਜਪਾ ਜ਼ੀਰਾ, ਕੁਲਦੀਪ ਸਿੰਘ ਵਿਰਕ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਮਹਿੰਦਰਜੀਤ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ,ਕਾਰਜ ਸਿੰਘ ਆਹਲਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਗੁਰਬਖ਼ਸ਼ ਸਿੰਘ ਸਰਕਲ ਪ੍ਰਧਾਨ, ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੋਭਾ ਸਿੰਘ ਰਸੂਲਪੁਰ ਸਰਕਲ ਪ੍ਰਧਾਨ, ਹਰਜੀਤ ਸਿੰਘ ਬਹਿਕਾਂ, ਸੁਖਦੇਵ ਸਿੰਘ ਲਹੁਕੇ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਬੁੱਟਰ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ, ਕੈਪਟਨ ਸਵਰਨ ਸਿੰਘ ਸ਼ਾਹਵਾਲਾ, ਰਣਜੀਤ ਸਿੰਘ ਸਾਹਿਬਜ਼ਾਦਾ, ਹਰਪ੍ਰੀਤ ਸਿੰਘ ਬਹਿਰ ਗੁੱਜਰਾਂ ,ਰਵਿੰਦਰ ਸਿੰਘ ਲਾਡੀ ਨੂਰਪੁਰ, ਬਖਸ਼ੀਸ਼ ਸਿੰਘ ਮਸਤੇ ਵਾਲਾ,ਲਖਵਿੰਦਰ ਸਿੰਘ ਸੁੱਖੇਵਾਲਾ, ਬਲਰਾਜ ਸਿੰਘ ਕਟੋਰਾ, ਗੁਰਪ੍ਰੀਤ ਸਿੰਘ ਕਿਲੀ ਬੋਦਲਾ, ਮੰਗਲ ਸਿੰਘ ਮੈਂਬਰ ਬਲਾਕ ਸੰਮਤੀ, ਜਗਜੀਤ ਸਿੰਘ,ਜਸਵੰਤ ਸਿੰਘ ਆੜ੍ਹਤੀ ਜ਼ੀਰਾ, ਅਜੈਬ ਸਿੰਘ ਕਰਮੂਵਾਲਾ, ਸੁਰਜੀਤ ਸਿੰਘ ਜ਼ੀਰਾ ਬਸਤੀ ਬੂਟੇ ਵਾਲੀ,ਜਗਬੀਰ ਸਿੰਘ ਸਾਹਿਬਜ਼ਾਦਾ ਅਤੇ ਗੁਰਦਿਆਲ ਸਿੰਘ ਵਿਰਕ ਆਦਿ ਸ਼ਾਮਲ ਸਨ |