04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਡੀ.ਏ.ਵੀ. ਕਾਲਜ ਵਿਖੇ ਪੰਜਾਬੀ ਮਾਹ ਨੂੰ ਸਮਰਪਿਤ 'ਅਜੋਕੀ ਪੰਜਾਬੀ ਭਾਸ਼ਾ ਅਤੇ ਸਾਹਿਤ' ਵਿਸ਼ੇ 'ਤੇ ਲੈਕਚਰ ਕਰਵਾਇਆ <br/>

ਅਜੀਤ ਡੈਸਕ 21-11-2025
ਫ਼ਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)-ਪੰਜਾਬੀ ਮਾਹ 2025 ਨੂੰ ਸਮਰਪਿਤ ਡੀ.ਏ.ਵੀ. ਕਾਲਜ ਫ਼ਾਰ ਵਿਮੈਨ ਫ਼ਿਰੋਜ਼ਪੁਰ ਛਾਉਣੀ ਵਿਖੇ ਪਿ੍ੰਸੀਪਲ ਡਾ. ਸੀਮਾ ਅਰੋੜਾ ਦੀ ਅਗਵਾਈ ਅਧੀਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ 'ਅਜੋਕੀ ਪੰਜਾਬੀ ਭਾਸ਼ਾ ਅਤੇ ਸਾਹਿੱਤ' ਵਿਸ਼ੇ ਉੱਪਰ ਲੈਕਚਰ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਵਜੋਂ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼ਾਮਿਲ ਹੋਏ | ਪਿ੍ੰਸੀਪਲ ਡਾ. ਸੀਮਾ ਅਰੋੜਾ ਨੇ ਡਾ.ਜਗਦੀਪ ਸਿੰਘ ਸੰਧੂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਜੀ ਆਇਆਂ ਨੂੰ ਕਿਹਾ | ਡਾ.ਜਗਦੀਪ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥਣਾਂ ਨੂੰ ਸ਼ਬਦ ਅਤੇ ਸਾਹਿੱਤ ਨਾਲ ਜੋੜਦਿਆਂ ਸਮਾਜਿਕ ਘਟਨਾਵਾਂ ਦੇ ਤਾਣੇ ਬਾਣੇ ਉੱਤੇ ਵਿਸਥਾਰ ਪੂਰਵਕ ਚਰਚਾ ਕੀਤੀ | ਉਨ੍ਹਾਂ ਨੇ ਆਦਿ ਕਾਲ ਤੋਂ ਲੈ ਕੇ ਸਮਕਾਲੀ ਪੰਜਾਬੀ ਸਾਹਿੱਤ ਨੂੰ ਜਿੱਥੇ ਹਵਾਲਿਆਂ ਅਤੇ ਹੰਘਾਲਿਆ ਉੱਥੇ ਪੰਜਾਬੀ ਭਾਸ਼ਾ ਪ੍ਰਤੀ ਵਿਦਿਆਰਥਣਾਂ ਨੂੰ ਦਵੰਦ ਮਈ ਪ੍ਰਸਥਿਤੀਆਂ ਵਿਚੋਂ ਬਾਹਰ ਕੱਢਿਆ | ਉਨ੍ਹਾਂ ਦੱਸਿਆ ਕਿ ਸਾਹਿੱਤ ਨਾਲ ਜੁੜ ਕੇ ਹੀ ਅਸੀਂ ਉਸਾਰੂ ਜ਼ਿੰਦਗੀ ਜਿਉਂ ਸਕਦੇ ਹਾਂ | ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਡਾ. ਅੰਮਿ੍ਤ ਪਾਲ ਕੌਰ ਸੰਧੂ ਵਲੋਂ ਬਾਖ਼ੂਬੀ ਨਿਭਾਇਆ ਗਿਆ | ਇਸ ਸਮੇਂ ਭਾਸ਼ਾ ਵਿਭਾਗ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿਚ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਰੁਚੀ ਦਿਖਾਈ | ਭਾਸ਼ਾ ਵਿਭਾਗ ਪੰਜਾਬ ਵਲੋਂ ਚਲਾਈ ਗਈ ਮੁਹਿੰਮ 'ਪੁਸਤਕ ਦਾਨ ਮਹਾਂ ਦਾਨ' ਤਹਿਤ ਅੰਮਿ੍ਤਪਾਲ ਕੌਰ ਸੰਧੂ ਨੇ 50 ਪੁਸਤਕਾਂ ਦਾਨ ਕੀਤੀਆਂ | ਇਸ ਸਮੇਂ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ 40 ਦੇ ਕਰੀਬ ਵਿਦਿਆਰਥਣਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਜਗੀਰ ਸਿੰਘ ਭੁੱਲਰ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ 'ਭਾਰਤ ਨੂੰ ਜਾਣੋ' ਮੁਕਾਬਲੇ 'ਚ ਐਮਬਰੋਜ਼ੀਅਲ ਸਕੂਲ ਦੇ ਚਾਰ ਵਿਦਿਆਰਥੀ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।