04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

'ਭਾਰਤ ਨੂੰ ਜਾਣੋ' ਮੁਕਾਬਲੇ 'ਚ ਐਮਬਰੋਜ਼ੀਅਲ ਸਕੂਲ ਦੇ ਚਾਰ ਵਿਦਿਆਰਥੀ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ <br/>

ਅਜੀਤ ਡੈਸਕ 21-11-2025
ਜ਼ੀਰਾ, 20 ਨਵੰਬਰ(ਪ੍ਰਤਾਪ ਸਿੰਘ ਹੀਰਾ)-ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਵਿਦਿਆਰਥੀਆਂ ਨੇ ਭਾਰਤ ਵਿਕਾਸ ਪਰਿਸ਼ਦ ਜ਼ੀਰਾ ਵਲੋਂ ਕਰਵਾਈ ਗਈ 'ਭਾਰਤ ਨੂੰ ਜਾਣੋ' ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਦਬਦਬਾ ਦਰਸਾਇਆ | ਗਿਆਨ, ਤਰਕਸ਼ੀਲ ਸੋਚ ਅਤੇ ਰਾਸ਼ਟਰੀ ਸੂਝ ਉੱਤੇ ਆਧਾਰਿਤ ਇਸ ਪ੍ਰਤੀਯੋਗਤਾ ਵਿਚ ਜ਼ੀਰਾ ਦੀਆਂ ਤਿੰਨ ਪ੍ਰਮੁੱਖ ਸਕੂਲਾਂ ਨੇ ਭਾਗ ਲਿਆ | ਐਮਬਰੋਜ਼ੀਅਲ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਵਰਗਾਂ ਵਿਚ ਚਾਰ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਤੇ ਸਿੰਘ ਠਾਕੁਰ ਨੇ ਦੱਸਿਆ ਹੈ ਕਿ ਇਹਨਾਂ ਮੁਕਾਬਲਿਆਂ ਵਿਚ ਜੂਨੀਅਰ ਵਰਗ ਜਮਾਤ 8ਵੀ ਦੀ ਹਰਨੀਤ ਕੌਰ, ਏਕਮ ਸ਼ਰਮਾ ਸੀਨੀਅਰ ਵਰਗ ਵਿਚ ਜਮਾਤ 10ਵੀ ਦੇ ਵਿਦਿਆਰਥੀ ਪ੍ਰਥਮ ਗਰੋਵਰ ਅਤੇ ਪਾਰਸ ਡੋਗਰਾ ਨੇ ਰਾਜ-ਪੱਧਰੀ 'ਭਾਰਤ ਨੂੰ ਜਾਣੋ' ਪ੍ਰਤੀਯੋਗਤਾ ਵਿਚ ਪ੍ਰਤੀਨਿਧਤਾ ਕਰਨਗੇ | ਇਹ ਐਮਬਰੋਜ਼ੀਅਲ ਸਕੂਲ ਲਈ ਵੱਡੀ ਉਪਲਬਧੀ ਅਤੇ ਮਾਣ ਦੀ ਗੱਲ ਹੈ | ਇਸ ਦੌਰਾਨ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਹਾਡੀ ਇਹ ਜਿੱਤ ਦਰਸਾਉਂਦੀ ਹੈ ਕਿ ਸਾਡਾ ਸਕੂਲ ਸਿਰਫ਼ ਪਾਠਕ੍ਰਮ ਸਿੱਖਿਆ 'ਤੇ ਹੀ ਨਹੀਂ, ਸਗੋਂ ਬੌਧਿਕ ਵਿਕਾਸ, ਰਾਸ਼ਟਰੀ ਗਿਆਨ ਅਤੇ ਵਿਅਕਤੀਗਤ ਗਿਆਨ 'ਤੇ ਵੀ ਧਿਆਨ ਕੇਂਦਰਿਤ ਕਰਦਾ ਹੈ | 'ਭਾਰਤ ਨੂੰ ਜਾਣੋ' ਮੁਕਾਬਲੇ ਵਿਚ ਭਾਗ ਲੈਣਾ ਦੇਸ਼ ਦੇ ਇਤਿਹਾਸ ਅਤੇ ਸੰਸਕਿ੍ਤੀ ਨਾਲ ਜੁੜੇ ਹੋਣ ਦਾ ਪ੍ਰਤੀਕ ਹੈ | ਉਹਨਾਂ ਕਿਹਾ ਕਿ ਇਹ ਵਿਦਿਆਰਥੀ ਰਾਜ-ਪੱਧਰੀ ਮੁਕਾਬਲਿਆਂ ਵਿਚ ਵੀ ਸਕੂਲ ਦਾ ਨਾਂਅ ਰੌਸ਼ਨ ਕਰਨਗੇ |

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਪੰਜਾਬੀ ਮਾਹ ਨੂੰ ਸਮਰਪਿਤ 'ਅਜੋਕੀ ਪੰਜਾਬੀ ਭਾਸ਼ਾ ਅਤੇ ਸਾਹਿਤ' ਵਿਸ਼ੇ 'ਤੇ ਲੈਕਚਰ ਕਰਵਾਇਆ <b... ਅਗਲੀ ਖ਼ਬਰ ਸੇਂਟ ਰਾਉ ਦਾਸ ਗੁਰੂਕੁਲ ਵਿਖੇ ਕਰਵਾਏ 2 ਰੋਜ਼ਾ ਖੇਡ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।