18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜੇ. ਐਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਲਗਾਈ ਸਾਇੰਸ ਪ੍ਰਦਰਸ਼ਨੀ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ <br/>

ਚੇਅਰਮੈਨ ਜਨਕ ਰਾਜ ਮੁੰਜਾਲ ਅਤੇ ਸਕੂਲ ਸਟਾਫ਼ ਵਲੋਂ ਜਿੱਤ ਕੇ ਆਏ ਬੱਚਿਆਂ ਦਾ ਸਵਾਗਤ ਕਰਦੇ ਹੋਏ | ਤਸਵੀਰ-ਪੱਪੂ ਸੰਧਾ <br/> 20-11-2025
ਪੰਜੇ ਕੇ ਉਤਾੜ, 19 ਨਵੰਬਰ (ਪੱਪੂ ਸੰਧਾ) ਜੇ.ਐਨ. ਇੰਟਰਨੈਸ਼ਨਲ ਸੈਦੇ ਕੇ ਮੋਹਨ ਦੇ ਵਿਦਿਆਰਥੀਆਂ ਨੇ ਮਨਿਸਟਰੀ ਆਫ਼ ਸਾਇੰਸ ਐਂਡ ਟੈਕਨੌਲੋਜੀ ਨਿਊ ਦਿੱਲੀ, ਗਾਰਮੈਂਟ ਆਫ਼ ਇੰਡੀਆ ਅਤੇ ਚੰਡੀਗੜ੍ਹ ਯੂਨੀਵਰਸਿਟੀ (ਚੰਡੀਗੜ੍ਹ) ਦੇ ਸਾਂਝੇ ਤੌਰ 'ਤੇ ਕਰਵਾਏ ਗਏ ਕਿਰਿਆਸ਼ੀਲ ਸਾਇੰਸ ਮਾਡਲਾਂ ਦੀ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਇਸ ਪ੍ਰਦਰਸ਼ਨੀ ਵਿਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਉਕਤ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਨੇ ਦੱਸਿਆ ਕਿ ਜਿੱਥੇ ਜੇ.ਐਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਮਾਡਲ ਪਲਾਟੋਸਕੋਪ, ਲਾਈਫ਼ ਸੇਵਿੰਗ ਸਲਾਈਡ, ਆਟੋਮੈਟਿਕ ਫਾਇਰ ਐਕਜ਼ੀਬੀਸ਼ਨ, ਏਅਰ ਕਵਾਲਿਟੀ ਮੋਨਟਰਿੰਗ ਸਿਸਟਮ, ਵੰਦੇ ਗਰਾਫ਼, ਸਮਾਰਟ ਹਾਈਵੇਅ, ਵਾਇਲਡ ਲਾਈਫ਼ ਪ੍ਰੀਸੈਂਨਸ, ਲਾਈਫ਼ ਸੇਵਿੰਗ ਹੈਲਮਟ, ਸਨੇਕ ਡਿਟੈਕਟਰ, ਵੈਕਯੂਮ ਕਲੀਨਰ, ਐਂਟੀ ਸਲਿਪ ਅਲਾਰਮ, ਰੇਨ ਅਲਾਰਮ, ਬੱਜ਼ ਵਾਇਰ ਗੇਮ, ਸਟੂਡੈਂਟ ਸੇਫ਼ਟੀ ਪ੍ਰੋਜੈਕਟ ਅਤੇ ਪ੍ਰੀਵੈਂਟਿੰਗ ਗਾਈਡ ਅਟੈਂਪਟ ਵੱਖ-ਵੱਖ ਮਾਡਲਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਐਕਸਪਰਟ ਟੀਮ ਨੂੰ ਖ਼ੂਬ ਪ੍ਰਭਾਵਿਤ ਕੀਤਾ | ਇਸ ਮੌਕੇ 'ਤੇ ਸਾਇੰਸ ਦੇ ਅਧਿਆਪਕ ਸਾਹਿਬਾਨ ਮਨਪ੍ਰੀਤ ਹਾਂਡਾ ਪਲਕ ਅਤੇ ਸਇੰਅਮ ਮੋਂਗਾ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਕਿਰਿਆਸ਼ੀਲ ਪ੍ਰਦਰਸ਼ਨੀ ਵਿਚ ਪੰਜਾਬ ਭਰ ਵਿਚੋਂ ਤੀਜਾ ਸਥਾਨ ਅਤੇ 15000/-ਦੀ ਨਗਦ ਰਾਸ਼ੀ ਸਮੇਤ ਇਕ ਟਰਾਫ਼ੀ ਹਾਸਿਲ ਕੀਤੀ ਹੈ | ਸਕੂਲ ਦੇ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਨੇ ਇਸ ਇਤਿਹਾਸਿਕ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਯੋਗ ਅਧਿਆਪਕਾਂ ਅਤੇ ਮਿਹਨਤੀ ਵਿਦਿਆਰਥੀਆਂ ਸਿਰ ਸਜਾਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਮੈਨੇਜਿੰਗ ਡਾਇਰੈਕਟਰ ਅਰਜੁਨ ਮੁੰਜਾਲ, ਮੈਨੇਜਮੈਂਟ ਮੈਂਬਰ ਏਕਤਾ ਮੁੰਜਾਲ ਮੈਨੇਜਮੈਂਟ ਮੈਂਬਰ ਅੰਜਲੀ ਚਾਨਣਾ ਅਤੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਹੀ ਸਕੂਲ ਵਿੱਦਿਆ ਦੇ ਨਾਲ-ਨਾਲ ਹਰ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ | ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ 'ਤੇ ਉਤਸ਼ਾਹ ਨਾਲ ਸੁਆਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਨਿਸ਼ਾਨੇਬਾਜ਼ ਕੇਸ਼ਵ ਚੌਹਾਨ ਖੇਲੋ ਇੰਡੀਆ ਦੇ ਪੰਜਾਬ ਸਟੇਟ ਕਨਵੀਨਰ ਨਿਯੁਕਤ <br/> ਅਗਲੀ ਖ਼ਬਰ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।