18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਪਹੁੰਚੇ ਸਵਾਮੀ ਜਤਿੰਦਰ ਨਾਥ ਗਿਰੀ ਦਾ ਵਿਸ਼ੇਸ਼ ਸਨਮਾਨ <br/>

ਸਵਾਮੀ ਜਤਿੰਦਰ ਨਾਥ ਗਿਰੀ ਦਾ ਸਨਮਾਨ ਕਰਦੇ ਐੱਸ.ਬੀ.ਐੱਸ ਨਰਸਿੰਗ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਨਾਲ ਕੈਲਾਸ਼ ਸ਼ਰਮਾ ਨਾਲ ਕਾਲਜ ਸਟਾਫ਼ | ਅਜੀਤ ਤਸਵੀਰ <br/> 20-11-2025
ਫ਼ਿਰੋਜ਼ਪੁਰ, 19 ਨਵੰਬਰ (ਗੁਰਿੰਦਰ ਸਿੰਘ)-ਅਨੰਤ ਸ਼੍ਰੀ ਵਿਭੂਸ਼ਨ ਜੀਵਨਦੀਪ ਪੀਠਾਧੀਸ਼ਵਰ ਮਹਾਂਮੰਡਲੇਸ਼ਵਰ ਜੂਨਾਂ ਅਖਾੜਾ, ਸਵਾਮੀ ਜਤਿੰਦਰ ਨਾਥ ਗਿਰੀ ਦਾ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਵਿਚ ਪਹੁੰਚਣ 'ਤੇ ਕਾਲਜ ਦੇ ਸਟਾਫ਼ ਵਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਧਰਮਪਾਲ ਬਾਂਸਲ ਸੰਸਥਾਪਕ ਹਾਰਮਨੀ ਵਨਿਅਮ, ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਅਤੇ ਭਗਤੀ ਭਜਨ ਗਰੁੱਪ ਨੇ ਸਵਾਮੀ ਨੂੰ ਸ਼ਰਧਾ ਸਹਿਤ ਸਨਮਾਨਿਆ | ਸਵਾਮੀ ਨੇ ਧਰਮਪਾਲ ਬਾਂਸਲ ਨਾਲ ਧਾਰਮਿਕ ਮੀਡੀਆ, ਸਮਾਜਕ ਜਾਗਰੂਕਤਾ ਅਤੇ ਅਧਿਆਤਮਿਕਤਾ ਦੀ ਮਹੱਤਤਾ ਬਾਰੇ ਗੰਭੀਰ ਚਰਚਾ ਕੀਤੀ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਨੂੰ ਸੰਸਕਾਰਾਂ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਐੱਸ.ਬੀ.ਐੱਸ ਅਤੇ ਹਾਰਮਨੀ ਆਯੁਰਵੈਦਿਕ ਕਾਲਜ ਵਲੋਂ ਇਸ ਦਿਸ਼ਾ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ | ਇਸ ਦੌਰਾਨ ਸਵਾਮੀ ਵਲੋਂ ਧਰਮਪਾਲ ਬਾਂਸਲ ਦੀ ਭਜਨ ਪੱਤਰਿਕਾ 'ਆਰਾਧਨਾ ਪੰਥ' ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ, ਅਤੇ ਇਸ ਤਰ੍ਹਾਂ ਦੀਆਂ ਧਾਰਮਿਕ ਰਚਨਾਵਾਂ ਸਮਾਜ ਵਿਚ ਅਧਿਆਤਮਿਕ ਜਾਗਰੂਕਤਾ ਫੈਲਾਉਣ ਲਈ ਬਹੁਤ ਜ਼ਰੂਰੀ ਹਨ | ਧਰਮਪਾਲ ਬਾਂਸਲ ਨੇ ਉਤਪਾਦਾਂ ਦੀ ਸ਼ੁੱਧਤਾ, ਲਾਭ ਅਤੇ ਆਯੁਰਵੈਦਿਕ ਸਿਧਾਂਤਾਂ ਦੇ ਆਧਾਰ ਬਾਰੇ ਵਿਸਥਾਰ ਪੂਰਨ ਜਾਣਕਾਰੀ ਦਿੱਤੀ | ਸਵਾਮੀ ਨੇ ਕੁਦਰਤੀ ਸਿਹਤ ਪ੍ਰਣਾਲੀ ਨੂੰ ਸਮਾਜ ਵਿਚ ਪ੍ਰਚਲਿਤ ਕਰਨ ਦੀ ਲੋੜ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਮੌਕੇ 'ਤੇ ਐੱਸ.ਬੀ.ਐੱਸ ਕਾਲਜ ਵਲੋਂ ਸਾਰੇ ਉਤਪਾਦ ਉਨ੍ਹਾਂ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਵਾਮੀ ਦੇ ਨਾਲ ਜ਼ਿਲ੍ਹਾ ਮੱਠ ਮੰਦਰ ਦੇ ਪ੍ਰਧਾਨ ਕੈਲਾਸ਼ ਸ਼ਰਮਾ ਅਤੇ ਪ੍ਰੇਮ ਗਿਰੀ ਜੀ ਵੀ ਸਨ, ਜਿਨ੍ਹਾਂ ਨੇ ਐੱਸ.ਬੀ.ਐੱਸ ਗਰੁੱਪ ਅਤੇ ਹਾਰਮਨੀ ਵਲੋਂ ਸਿੱਖਿਆ, ਆਯੁਰਵੈਦ ਅਤੇ ਧਾਰਮਿਕ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕੀਤੀ |

ਪਿਛਲੀ ਖ਼ਬਰ ਚਿੱਟਾ ਪੀਂਦਾ ਇੱਕ ਕਾਬੂ ਅਗਲੀ ਖ਼ਬਰ ਭਾਕਿਯੂ ਕਾਦੀਆਂ ਨੇ ਖੇਤਾਂ ਵਾਲੀ ਬਿਜਲੀ 8 ਘੰਟੇ ਦੇਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।