17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਿਜਲੀ ਜਾਣ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਹੋ ਜਾਂਦਾ ਹੈ ਹਨੇਰਾ- ਕਈ ਵਾਰ ਹੋ ਚੁੱਕੀਆਂ ਵਾਰਦਾਤਾਂ

ਅਜੀਤ ਡੈਸਕ 06-11-2025
ਗੁਰੂਹਰਸਹਾਏ, 5 ਨਵੰਬਰ (ਕਪਿਲ ਕੰਧਾਰੀ)-ਰੇਲ ਗੱਡੀ ਵਿਚ ਸਫ਼ਰ ਕਰਦੇ ਯਾਤਰੀਆਂ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਦੇ ਆਗੂ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ | ਜਾਣਕਾਰੀ ਦਿੰਦੇ ਹੋਏ ਜ਼ੋਨ ਦੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਮੱਕੜ ਨੇ ਦੱਸਿਆ ਕਿ ਗੁਰੂਹਰਸਹਾਏ ਰੇਲਵੇ ਸਟੇਸ਼ਨ ਤੋਂ ਸਵੇਰੇ 5.50 ਅਤੇ 6.52 ਵਜੇ ਅਤੇ ਸ਼ਾਮ 6.34 'ਤੇ ਫ਼ਾਜ਼ਿਲਕਾ, ਗੰਗਾਨਗਰ ਜਲਾਲਾਬਾਦ ਨੂੰ ਰੋਜ਼ ਰੇਲ ਗੱਡੀਆਂ ਜਾਂਦੀਆਂ ਹਨ | ਇਸ ਦੌਰਾਨ ਗੁਰੂਹਰਸਹਾਏ ਰੇਲਵੇ ਸਟੇਸ਼ਨ 'ਤੇ ਕਾਫ਼ੀ ਹਨੇਰਾ ਹੁੰਦਾ ਹੈ | ਜਿਸ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਲੁੱਟ ਖੋਹ ਦੀਆ ਵਾਰਦਾਤਾਂ ਵੀ ਹੋ ਚੁੱਕੀਆਂ ਹਨ | ਇਸ ਦੌਰਾਨ ਕਈ ਮੁਸਾਫ਼ਰ ਰੇਲ ਗੱਡੀ ਚੜ੍ਹਨ ਲੱਗਿਆ ਡਿਗ ਕੇ ਜ਼ਖ਼ਮੀ ਵੀ ਹੋ ਗਏ ਹਨ | ਇਨ੍ਹਾਂ ਸਾਰੀਆਂ ਸਮੱਸਿਆ ਸੰਬੰਧੀ ਰੇਲਵੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ, ਲੇਕਿਨ ਰੇਲਵੇ ਅਧਿਕਾਰੀਆਂ ਵਲੋਂ ਕੋਈ ਹੱਲ ਨਹੀਂ ਕੀਤਾ ਗਿਆ | ਉੱਥੇ ਹੀ ਸ਼ਹਿਰ ਵਿਚ ਜਦ ਥੋੜ੍ਹਾ ਜਿਹਾ ਮੀਂਹ ਪੈ ਜਾਂਦਾ ਹੈ ਤਾਂ ਸਟੇਸ਼ਨ ਦੇ ਪਲੇਟਫ਼ਾਰਮ ਅਤੇ ਸਟੇਸ਼ਨ ਤੋਂ ਸ਼ਹਿਰ ਨੂੰ ਜਾਂਦੀ ਸੜਕ 'ਤੇ ਮੀਂਹ ਦਾ ਭਾਰੀ ਪਾਣੀ ਜਮਾਂ ਹੋ ਜਾਂਦਾ ਹੈ | ਜਿਸ ਕਰਕੇ ਸਟੇਸ਼ਨ ਬੈਠਣ ਸਮੇਂ ਮੁਸਾਫ਼ਰ ਨੂੰ ਜਿੱਥੇ ਭਾਰੀ ਮੁਸ਼ਕਿਲ ਆਉਂਦੀ ਹੈ | ਉੱਥੇ ਹੀ ਸਟੇਸ਼ਨ ਤੋਂ ਆਪਣੇ ਘਰ ਜਾਣ ਸਮੇਂ ਵੀ ਭਾਰੀ ਪਾਣੀ ਸੜਕ 'ਤੇ ਜਮਾਂ ਹੋਣ ਕਰਕੇ ਭਾਰੀ ਮੁਸ਼ਕਿਲ ਆਉਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਰੇਲਵੇ ਬਸਤੀ ਵਿਚ ਰਹਿੰਦੇ ਲੋਕਾਂ ਨੂੰ ਆਉਂਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਇਕ ਰੇਲਵੇ ਸਕਾਈ ਬਿ੍ਜ ਵੀ ਪਾਸ ਕੀਤਾ ਗਿਆ ਸੀ | ਪ੍ਰੰਤੂ ਇਸ ਸਕਾਈ ਬਿ੍ਜ ਨੂੰ ਬਣਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਡੀ.ਆਰ.ਐਮ ਦਫ਼ਤਰ ਫ਼ਿਰੋਜ਼ਪੁਰ ਵਿਖੇ ਕਰੀਬ ਸਾਢੇ ਪੰਜ ਕਰੋੜ ਦੀ ਰਾਸ਼ੀ ਜਮਾਂ ਕਰਵਾਉਣੀ ਸੀ | ਜੋ ਕਿ ਪੰਜਾਬ ਸਰਕਾਰ ਵਲੋਂ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਜਮਾਂ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਕਿ ਸਕਾਈ ਬਿ੍ਜ ਨਾ ਹੋਣ ਕਰਕੇ ਰੇਲਵੇ ਬਸਤੀ ਦੇ ਨਾਲ ਲਗਦੇ ਕਈ ਪਿੰਡਾਂ ਦੀਆਂ 300 ਦੇ ਕਰੀਬ ਲੜਕੀਆਂ ਗੁਰੂਹਰਸਹਾਏ ਰੇਲਵੇ ਸਟੇਸ਼ਨ ਦੇ ਕੋਲ ਬਣੇ ਸਕੂਲ ਆਫ਼ ਐਮੀਨੈਂਸ ਵਿਚ ਪੜ੍ਹਨ ਦੇ ਲਈ ਹਰ ਰੋਜ਼ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਰੇਲਵੇ ਲਾਈਨ ਕਰਾਸ ਕਰਕੇ ਆਉਂਦੀਆਂ ਹਨ | ਇਸ ਦੌਰਾਨ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਸਮੱਸਿਆ ਸੰਬੰਧੀ ਨਾਰਦਨ ਰੇਲਵੇ ਪਸੰਜਰ ਸੰਮਤੀ ਵਲੋਂ ਜਨਵਰੀ ਮਹੀਨੇ ਵਿਚ ਸਟੇਸ਼ਨ ਮਾਸਟਰ ਗੁਲਸ਼ਨ ਕੁਮਾਰ ਨੂੰ ਇਕ ਮੰਗ ਪੱਤਰ ਦਿੱਤਾ ਸੀ ਅਤੇ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਸੀ ਕੇ ਉਨ੍ਹਾਂ ਦਾ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਜਲਦੀ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ, ਪਰੰਤੂ 10 ਮਹੀਨੇ ਬੀਤ ਜਾਂਦਾ ਦੇ ਬਾਵਜੂਦ ਵੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ | ਇਸ ਮੌਕੇ ਨਾਰਦਨ ਰੇਲਵੇ ਪਸੰਜਰ ਸੰਮਤੀ ਅਤੇ ਸ਼ਹਿਰ ਵਾਸੀਆਂ ਨੇ ਕੇਂਦਰ ਦੀ ਮੋਦੀ ਸਰਕਾਰ, ਰੇਲਵੇ ਮੰਤਰੀ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕੇ ਉਹ ਜਲਦ ਤੋਂ ਜਲਦ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਤਾਂ ਜੋ ਲੋਕਾਂ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇਂ |
ਪਿਛਲੀ ਖ਼ਬਰ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਵਿਖੇ ਤੁਲਸੀ ਅਤੇ ਸ਼ਾਲੀਗਰਾਮ ਦਾ ਵਿਆਹ ਕਰਵਾਇਆ ਅਗਲੀ ਖ਼ਬਰ ਹੈਲਥ ਕੇਅਰ ਲੈਬ ਮਮਦੋਟ ਵਲੋਂ ਗੁਰਪੁਰਬ 'ਤੇ ਵਿਸ਼ੇਸ਼ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।