ਮਮਦੋਟ, 5 ਨਵੰਬਰ (ਸੁਖਦੇਵ ਸਿੰਘ ਸੰਗਮ) -ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ 'ਤੇ ਮਮਦੋਟ ਸਥਿਤ ਹੈਲਥ ਕੇਅਰ ਲੈਬ ਵਲੋਂ ਵਿਸ਼ੇਸ਼ ਜਾਂਚ ਕੈਂਪ ਲਾਇਆ ਗਿਆ | ਇਸ ਕੈਂਪ ਦੌਰਾਨ ਲੋਕਾਂ ਦੇ ਕਈ ਤਰ੍ਹਾਂ ਦੇ ਟੈੱਸਟ ਬਹੁਤ ਹੀ ਵਾਜਬ ਭਾਅ 'ਤੇ ਕੀਤੇ ਗਏ | ਇਸ ਮੌਕੇ ਸੁਰਿੰਦਰ ਕੁਮਾਰ, ਸ਼ਿੰਦਰ ਸਿੰਘ, ਅਮਿੱਤ ਸੇਠੀ ਅਤੇ ਹਰਦੇਵ ਸਿੰਘ ਨੀਟਾ ਸੇਠੀ ਨੇ ਦੱਸਿਆ ਕਿ ਹੈਲਥ ਕੇਅਰ ਲੈਬ ਵਲੋਂ ਗੁਰਪੁਰਬ ਮੌਕੇ ਇਕ ਹੋਰ ਉਪਰਾਲਾ ਕਰਦੇ ਹੋਏ ਸਥਾਨਕ ਲੈਬ ਵਿਚ ਮਾਈਾਡਰੇ ਬੀ.ਐੱਸ 240 ਪੂਰੀ ਤਰ੍ਹਾਂ ਆਟੋਮੈਟਿਕ ਬਾਇਓ ਕੈਮਿਸਟਰੀ ਰੋਬੋਟਿਕ ਐਨੇਲਾਈਜ਼ਰ ਜ਼ੀਰੋ ਟੀ.ਡੀ.ਐੱਸ, ਆਰ.ਓ ਵਾਟਰ ਸਿਸਟਮ ਦੇ ਨਾਲ, ਸੈਮੀ ਆਟੋ ਕੈਮਿਸਟਰੀ ਐਨੇਲਾਈਜ਼ਰ, ਸੈਮੀ ਆਟੋ ਬੀ.ਟੀ 350 ਬਾਇਓ ਕੈਮਿਸਟਰੀ ਐਨਾਲਾਈਜ਼ਰ, ਯੂਰੀਨ ਐਨਾਲਾਈਜ਼ਰ, ਫਾਈਨ ਕੇਅਰ ਫੁੱਲੀ ਹਾਰਮੋਨਜ਼ ਮਸ਼ੀਨ,ਟੀ.ਐੱਸ.ਐੱਚ, ਐੱਫ.ਐੱਸ.ਐੱਚ, ਐਲ.ਐਚ. ਪ੍ਰੋਲੈਕਟਿਨ ਵੀ ਆਈ.ਟੀ.ਡੀ,ਵੀ.ਆਈ.ਟੀ.ਬੀ, ਆਦਿ ਆਧੁਨਿਕ ਤਕਨੀਕ ਦੀਆਂ ਨਵੀਆਂ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ | ਜਿਨ੍ਹਾਂ ਨਾਲ ਮਨੁੱਖੀ ਸਰੀਰ ਨਾਲ ਸਬੰਧਿਤ ਉਹ ਸਾਰੇ ਟੈੱਸਟ ਮਮਦੋਟ ਵਿਖੇ ਹੀ ਕੀਤੇ ਜਾਇਆ ਸਕਣਗੇ ਜੋ ਹੁਣ ਤੱਕ ਬਠਿੰਡਾ, ਅੰਮਿ੍ਤਸਰ ਜਾਂ ਦਿੱਲੀ ਵਿਖੇ ਸੈਂਪਲ ਭੇਜ ਕੇ ਕਰਵਾਏ ਜਾਂਦੇ ਸਨ | ਇਸ ਨਾਲ ਜਿੱਥੇ ਲੋਕਾਂ ਨੂੰ ਆਪਣੇ ਇਲਾਕੇ ਵਿਚ ਇਹ ਸਹੂਲਤ ਮਿਲੇਗੀ | ਉੱਥੇ ਹੀ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ | ਇਸ ਮੌਕੇ ਲੈਬ ਵਿਖੇ ਲਗਭਗ 300 ਵਿਅਕਤੀਆਂ ਦੇ ਵੱਖ-ਵੱਖ ਤਰ੍ਹਾਂ ਦੇ ਟੈੱਸਟ ਕਰਕੇ ਰਿਪੋਰਟਾਂ ਦਿੱਤੀਆਂ ਗਈਆਂ |