ਗੁਰੂਹਰਸਹਾਏ, 5 ਨਵੰਬਰ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਚੀਨ ਮੰਦਿਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਤੁਲਸੀ ਅਤੇ ਸ਼ਾਲੀਗਰਾਮ ਦਾ ਵਿਆਹ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਇਸ ਮੌਕੇ ਸ਼ਾਲੀਗਰਾਮ ਦੀ ਬਰਾਤ ਮੋਹਿਤ ਗਲਹੋਤਰਾ ਅਤੇ ਅੰਸ਼ੂ ਗਲਹੋਤਰਾ ਦੇ ਘਰੋਂ ਚੱਲ ਕੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਪਹੁੰਚੀ ਇਸ ਮੌਕੇ ਸਾਰੇ ਹੀ ਭਗਤਾਂ ਨੇ ਬਰਾਤ ਦਾ ਸਵਾਗਤ ਕੀਤਾ ਅਤੇ ਬਰਾਤ ਨੂੰ ਆਉਂਦਿਆਂ ਹੀ ਚਾਹ ਕਾਫ਼ੀ ਪਿਲਾਈ ਗਈ | ਅਤੇ ਵਿਆਹ ਦੀ ਰਸਮ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ ਮੰਦਿਰ ਵਿਚ ਬੜੀ ਸ਼ਰਧਾ ਨਾਲ ਵਿਆਹ ਦੀ ਰਸਮ ਦੇਖਣ ਲਈ ਪਹੁੰਚੇ ਪੂਰੇ ਸ਼ਹਿਰ ਵਾਸੀਆਂ ਨੇ ਪੂਰਾ ਅਨੰਦ ਲਿਆ ਅਤੇ ਤੁਲਸੀ ਮਾਤਾ ਅਤੇ ਸ਼ਾਲੀਗਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਰਾਜਾ ਵੋਹਰਾ ਅਤੇ ਪੂਜਾ ਵੋਹਰਾ ਨੇ ਵੀ ਸੇਵਾ ਨਿਭਾਈ |