17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਐਸ.ਡੀ.ਐਮ ਨੇ ਪਿੰਡ ਕੁਤਬਦੀਨ ਵਿਖੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਦਿਤੇ

ਅਜੀਤ ਡੈਸਕ 06-11-2025
ਮੱਲਾਂਵਾਲਾ, 5 ਨਵੰਬਰ(ਬਲਬੀਰ ਸਿੰਘ ਜੋਸਨ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹੜ੍ਹਾਂ ਪੀੜਤ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਮੁਹਿੰਮ ਤਹਿਤ ਐੱਸ.ਡੀ.ਐਮ ਫਿਰੋਜ਼ਪੁਰ ਗੁਰਦੇਵ ਸਿੰਘ ਧੰਮ ਨੇ ਪਿੰਡ ਕੁਤਬਦੀਨ ਵਿਖੇ ਪਹੁੰਚ ਕੇ ਵੱਖ-ਵੱਖ ਪਿੰਡਾਂ ਦੇ ਹੜ੍ਹ ਪੀੜਤਾਂ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਦਿਤੇ ਗਏ | ਇਸ ਮੌਕੇ ਤਹਿਸੀਲਦਾਰ ਫਿਰੋਜ਼ਪੁਰ ਹਰਮਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਹਨਾਂ ਦੱਸਿਆ ਕਿ ਪਿੰਡ ਕੁਤਬਦੀਨ ਵਾਲਾ ਨੂੰ ਅੱਜ 95 ਫ਼ੀਸਦੀ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਦੇ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਹਿਲਾਂ ਹੀ ਰਾਹਤ ਪਹੁੰਚਾਉਣ ਵਿਚ ਕੋਈ ਕਮੀ ਨਹੀਂ ਛੱਡੀ ਗਈ, ਜਿਵੇਂ ਕਿ ਰਾਹਤ ਸਮਗਰੀ, ਰਾਸ਼ਨ ਕਿੱਟਾਂ, ਕੈਟਲ ਫੀਡ ਤੇ ਹਰਾ ਚਾਰਾ ਆਦਿ ਦੀ ਵੰਡ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਫਸਲਾਂ, ਮਕਾਨਾਂ ਦੇ ਹੋਏ ਨੁਕਸਾਨ, ਪਸ਼ੂ ਪਾਲਕਾਂ ਦੇ ਪਸ਼ੂ ਧਨ ਆਦਿ ਹੜਾਂ ਵਿਚ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਇਹ ਰਾਸ਼ੀ ਦਿੱਤੀ ਜਾ ਰਹੀ ਹੈ | ਇਸ ਮੌਕੇ ਪਟਵਾਰੀ ਰਮਨ ਧਵਨ, ਬਲਾਕ ਪ੍ਰਧਾਨ ਪਿੱਪਲ ਸਿੰਘ, ਸਰਪੰਚ ਨਿਸ਼ਾਨ ਸਿੰਘ ਆਦਿ ਵੀ ਹਜ਼ਾਰ ਸਨ |
ਪਿਛਲੀ ਖ਼ਬਰ ਹੈਲਥ ਕੇਅਰ ਲੈਬ ਮਮਦੋਟ ਵਲੋਂ ਗੁਰਪੁਰਬ 'ਤੇ ਵਿਸ਼ੇਸ਼ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।