ਗੁਰੂਹਰਸਹਾਏ, 31 ਅਗਸਤ (ਹਰਚਰਨ ਸਿੰਘ ਸੰਧੂ)-ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਗੁਰੂਹਰਸਹਾਏ ਦੇ ਬਾਰਡਰ ਏਰੀਆ 'ਚ ਪੈਂਦੇ ਪਿੰਡ ਦੋਨਾ ਮੱਤੜ ਹਿਠਾੜ, ਦੋਨਾ ਮੱਤੜ ਉਤਾੜ, ਚੱਕ ਸ਼ਿਕਾਰਗਾਹ, ਝੁੱਗੇ ਝੰਡੀਆਂ ਵਾਲੇ, ਗਜਨੀ ਵਾਲਾ, ਚੱਕ ਰਾਉ ਕੇ, ਗੱਟੀ ਮੱਤੜ, ਰਾਜਾ ਰਾਏ ਜਿੱਥੇ ਹੜ੍ਹਾਂ ਦੇ ਪਾਣੀਆਂ ਨੇ ਲੋਕਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ ਤਾਂ ਲੋਕਾਂ ਦੀ ਮੰਗ ਸੀ ਕਿ ਪਸ਼ੂਆਂ ਲਈ ਹਰਾ ਚਾਰਾ, ਰਾਸ਼ਨ, ਤਰਪਾਲਾਂ ਤੇ ਹੋਰ ਲੋੜੀਂਦੇ ਸਾਮਾਨ ਦੀ ਮੰਗ ਲੋਕਾਂ ਵਲੋਂ ਰਮਿੰਦਰ ਆਂਵਲਾ ਨੂੰ ਕੀਤੀ ਗਈ ਤੇ ਅੱਜ ਸਾਰਾ ਸਮਾਨ ਰਮਿੰਦਰ ਆਂਵਲਾ ਆਪ ਪੈਂਦੇ ਹੋਏ ਮੀਂਹ 'ਚ ਇਹ ਰਾਹਤ ਸਮੱਗਰੀ ਲੈ ਕੇ ਪਿੰਡ ਵਾਸੀਆਂ ਕੋਲ ਪੁੱਜੇ, ਉੱਥੇ ਹੀ ਪਿੰਡਾਂ ਦੇ ਲੋਕਾਂ ਵਲੋਂ ਰਮਿੰਦਰ ਆਂਵਲਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨਾਲ ਅਮਰਜੀਤ ਗਜਨੀ ਵਾਲਾ, ਗੁਰਪ੍ਰੀਤ ਅਵਾਨ, ਜਗਜੀਤ ਸਿੰਘ ਢਿੱਲੋਂ ਰਾਓ ਕੇ, ਗੁਰਬਖ਼ਸ਼ ਸਿੰਘ ਗੱਟੀ, ਅਮਨ ਰੰਧਾਵਾ, ਜਸਵੰਤ ਸਿੰਘ ਚੱਕ ਸ਼ਿਕਾਰ ਗਾਹ, ਬਲਵੀਰ ਸਿੰਘ ਗਜਨੀ ਵਾਲਾ, ਡਾਕਟਰ ਓਮ ਪ੍ਰਕਾਸ਼, ਰਜਿੰਦਰ ਸਿੰਘ, ਮਨਦੀਪ ਦੋਨਾ ਮੱਤੜ, ਅਮਰੀਕ ਸਿੰਘ, ਕਰਤਾਰ ਸਿੰਘ, ਭੀਮ ਕੰਬੋਜ, ਸਵਰਨ ਸਿੰਘ, ਗੁਰਪ੍ਰੀਤ ਸੋਢੀ, ਭੋਲਾ ਬਹਿਲ, ਰਿੰਕੂ ਸੋਢੀ, ਬਲਵਿੰਦਰ ਸਿੰਘ, ਅਮਰ ਕੰਬੋਜ, ਭੁਪਿੰਦਰ ਗਹਿਰੀ, ਰਮਨ ਹਾਂਡਾ, ਮਨਦੀਪ ਰੱਤੇ ਵਾਲਾ, ਲਖਵਿੰਦਰ ਤੂਰ ਆਦਿ ਹਾਜ਼ਰ ਸਨ |