ਮੁੱਦਕੀ, 31 ਅਗਸਤ (ਭਾਰਤ ਭੂਸ਼ਨ ਅਗਰਵਾਲ)-ਪੰਜਾਬ 'ਚ ਹੜ੍ਹਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਰੇ ਮੰਤਰੀ, ਐੱਮ.ਐਲ.ਏ. ਸਾਹਿਬਾਨ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਿੰਗ ਇੰਚਾਰਜ ਇਸ ਸਮੇਂ ਆਪੋ-ਆਪਣੇ ਇਲਾਕੇ 'ਚ ਲੋਕਾਂ ਦੀ ਮਦਦ 'ਚ ਲੱਗੇ ਹੋਏ ਹਨ | ਇਸੇ ਦੇ ਚੱਲਦਿਆਂ ਡਾਕਟਰ ਵਿੰਗ ਵਲੋਂ ਐੱਮ.ਪੀ.ਏ.ਪੀ. 295 ਤੇ ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾ ਰਿਹਾ ਹੈ, ਜਿੱਥੇ ਏ-ਵੰਨ ਨਾਗੀ ਹਸਪਤਾਲ ਮੁੱਦਕੀ ਦੀ ਪੂਰੀ ਟੀਮ ਵਲੋਂ ਇਨ੍ਹਾਂ ਕੈਂਪਾਂ 'ਚ ਦਵਾਈਆਂ ਦਾ ਯੋਗਦਾਨ ਪਾਇਆ ਗਿਆ | ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਤੇ ਫ਼ਿਰੋਜ਼ਪੁਰ ਦਿਹਾਤੀ ਆਮ ਆਦਮੀ ਪਾਰਟੀ ਡਾਕਟਰ ਵਿੰਗ ਦੇ ਹਲਕਾ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਨਾਗੀ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਬਹੁਤ ਸਾਰੇ ਇਲਾਕਿਆਂ ਵਿਚ ਪਾਣੀ ਭਰਨ ਕਰਕੇ ਲੋਕ ਵੱਡੀਆਂ ਮੁਸ਼ਕਲਾਂ ਵਿਚ ਹਨ | ਅਜਿਹੇ ਸਮੇਂ ਸਿਹਤ ਸਹੂਲਤਾਂ ਦੀ ਵੱਡੀ ਲੋੜ ਨੂੰ ਸਮਝਦਿਆਂ ਅੱਜ ਏ-ਵੰਨ ਨਾਗੀ ਹਸਪਤਾਲ ਮੁੱਦਕੀ ਵਲੋਂ ਡਾਕਟਰ ਸਮੇਤ ਮੈਡੀਕਲ ਟੀਮ ਦੇ ਨਾਲ-ਨਾਲ ਦਵਾਈਆਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ, ਜੋ ਲੋੜਵੰਦਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪ੍ਰਭਾਵਿਤ ਪਿੰਡਾਂ 'ਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਦਵਾਈਆਂ ਬਹੁਤ ਜ਼ਰੂਰੀ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਦਾ ਬਾਕਸ ਸਟੇਟ ਕੈਸ਼ੀਅਰ ਡਾ: ਰਕੇਸ਼ ਮਹਿਤਾ ਤੇ ਐੱਮ.ਪੀ.ਏ.ਪੀ. 295 ਬਲਾਕ ਮੁੱਦਕੀ ਦੇ ਪ੍ਰਧਾਨ ਡਾ: ਅਵਤਾਰ ਸਿੰਘ ਨੂੰ ਦਿੱਤਾ ਗਿਆ ਹੈ, ਜੋ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਚੱਲ ਰਹੇ ਕੈਂਪਾਂ ਵਿਚ ਜਾ ਰਹੇ ਹਨ |