06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੋਹਲੇਧਾਰ ਮੀਂਹ ਨੇ ਖੜੀਆਂ ਕੀਤੀਆਂ ਲੋਕਾਂ ਲਈ ਮੁਸ਼ਕਲਾਂ ਡਿਫੈਂਸ ਦਾ ਪੁਲ ਪਾਣੀ ਨਾਲ ਨੱਕੋ-ਨੱਕ ਭਰਿਆ

ਅਜੀਤ ਡੈਸਕ 01-09-2025
ਗੁਰੂਹਰਸਹਾਏ, 31 ਅਗਸਤ (ਹਰਚਰਨ ਸਿੰਘ ਸੰਧੂ)-ਪੰਜਾਬ ਅੰਦਰ ਜਿੱਥੇ ਹੜ੍ਹਾਂ ਨਾਲ ਕਈ ਜ਼ਿਲਿ੍ਹਆਂ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਬੀਤੇ ਕੱਲ੍ਹ ਤੋਂ ਪੈ ਰਹੇ ਜ਼ੋਰਦਾਰ ਮੀਂਹ ਨਾਲ ਗੁਰੂਹਰਸਹਾਏ ਇਲਾਕੇ ਦੇ ਆਸ ਪਾਸ ਪਿੰਡਾਂ ਤੇ ਖੇਤਾਂ ਅੰਦਰ ਪਾਣੀ ਦੀ ਜਲ ਥਲ ਹੋਈ ਪਈ ਹੈ | ਭਾਰੀ ਪਏ ਮੀਂਹ ਨਾਲ ਪਾਣੀ ਸੜਕਾਂ ਉੱਪਰ ਆ ਗਿਆ ਹੈ ਤੇ ਨੀਵੀਂਆਂ ਜ਼ਮੀਨਾਂ ਵਿਚ ਭਾਰੀ ਮਾਤਰਾ 'ਚ ਪਾਣੀ ਭਰ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਦਿੱਕਤਾਂ ਪੇਸ਼ ਆ ਰਹੀਆਂ ਹਨ ਤੇ ਉਨ੍ਹਾਂ ਨੂੰ ਹੋਰ ਰਸਤਿਓਾ ਆਪਣੀ ਮੰਜ਼ਿਲ 'ਤੇ ਜਾਣਾ ਪੈ ਰਿਹਾ ਹੈ | ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡਾਂ 'ਚ ਰੇਲਵੇ ਪੁਲ ਵੀ ਪਾਣੀ ਨਾਲ ਨੱਕੋ-ਨੱਕ ਭਰੇ ਨਜ਼ਰ ਆ ਰਹੇ ਹਨ | ਪਿੰਡ ਨਿਧਾਨਾ ਕੋਲ ਜੋ ਸ੍ਰੀ ਮੁਕਤਸਰ ਸਾਹਿਬ ਤੇ ਜਲਾਲਾਬਾਦ ਨੂੰ ਸੜਕਾਂ ਬਣੀਆਂ ਹਨ, ਉਸ ਉੱਪਰ ਡਿਫੈਂਸ ਦਾ ਰੇਲਵੇ ਪੁਲ ਪਾਣੀ ਨਾਲ ਭਰ ਚੁੱਕਿਆ ਹੈ ਤੇ ਉੱਥੋਂ ਦੀ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ | ਇਹ ਸੜਕਾਂ ਇਹ ਰਸਤੇ 'ਤੇ ਸੜਕ ਕਾਗ਼ਜ਼ਾਂ ਵਿਚ ਹੀ ਬਣਾਈ ਨਜ਼ਰ ਆ ਰਹੀ ਹੈ ਤੇ ਲੋਕ ਕੱਚੇ ਰਸਤੇ ਰਾਹੀਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਪੁਲ ਅੰਦਰ ਭਰੇ ਪਾਣੀ ਨਾਲ ਲੋਕਾਂ ਨੂੰ ਆਉਣ-ਜਾਣ ਲਈ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਜਿੱਥੇ ਕਿਤੇ ਪੂਰੀ ਤਰ੍ਹਾਂ ਪਾਣੀ ਦੀ ਨਿਕਾਸੀ ਨਹੀਂ ਹੈ, ਉਨ੍ਹਾਂ ਪਿੰਡਾਂ ਦੀਆਂ ਫਿਰਨੀਆਂ ਤੇ ਸੜਕਾਂ ਦੇ ਉੱਪਰ ਪਾਣੀ ਦਾ ਵਹਾਅ ਚੱਲ ਰਿਹਾ ਹੈ | ਸੇਮ ਨਾਲੇ ਪਾਣੀ ਨਾਲ ਨੱਕੋ-ਨੱਕ ਭਰੇ ਚੱਲ ਰਹੇ ਹਨ, ਜਿੱਥੇ ਹੜ੍ਹ ਪੀੜਤ ਲੋਕ ਪੂਰੀ ਤਰ੍ਹਾਂ ਨੁਕਸਾਨ ਝੱਲ ਚੁੱਕੇ ਹਨ, ਉੱਥੇ ਇਸ ਭਾਰੀ ਬਾਰਸ਼ ਨੇ ਵੀ ਕਾਫ਼ੀ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ | ਮੰਡੀ ਗੁਰੂਹਰਸਹਾਏ ਦੇ ਸਾਰੇ ਹੀ ਬਾਜ਼ਾਰ ਪਾਣੀ ਨਾਲ ਭਰੇ ਹੋਏ ਹਨ | ਲੋਕਾਂ ਦੀਆਂ ਦੁਕਾਨਾਂ 'ਚ ਪਾਣੀ ਭਰ ਗਿਆ ਹੈ | ਮੇਨ ਬਾਜ਼ਾਰ 'ਚ 2-2 ਫੁੱਟ ਤੋਂ ਉੱਪਰ ਪਾਣੀ ਖੜ ਚੁੱਕਿਆ ਹੈ, ਕਿਉਂਕਿ ਇੱਥੋਂ ਦਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ |
ਪਿਛਲੀ ਖ਼ਬਰ ਮੀਂਹ 'ਚ ਰਮਿੰਦਰ ਆਵਲਾ ਨੇ ਹੜ੍ਹ ਪੀੜਤ ਲੋਕਾਂ ਨੂੰ ਦਿੱਤੀ ਰਾਹਤ ਸਮੱਗਰੀ ਅਗਲੀ ਖ਼ਬਰ ਖ਼ੁਦ ਦੀ 50 ਏਕੜ ਫ਼ਸਲ ਪਾਣੀ ਦੀ ਮਾਰ ਦੇ ਬਾਵਜੂਦ ਵੀ ਰਾਹਤ ਕਾਰਜਾਂ 'ਚ ਜੁਟੇ ਯੂਥ ਆਗੂ ਮਹਾਂਬੀਰ ਸੰਧੂ ਦੂਲੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।