07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਲਾਇਨਜ਼ ਕਲੱਬ ਨੇ ਹੜ੍ਹ ਪੀੜਤਾਂ ਨੂੰ ਪਸ਼ੂਆਂ ਲਈ ਚਾਰਾ ਭੇਜਿਆ

ਅਜੀਤ ਡੈਸਕ 01-09-2025
ਗੁਰੂਹਰਸਹਾਏ, 31 ਅਗਸਤ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਹੜ੍ਹ ਪੀੜਤਾਂ ਨੂੰ ਪਸ਼ੂਆਂ ਲਈ ਚਾਰੇ ਦੀ ਸਹਾਇਤਾ ਭੇਜੀ ਹੈ | ਉਨ੍ਹਾਂ ਇਸ ਕੁਦਰਤੀ ਕਰੋਪੀ ਦੌਰਾਨ ਕਿਸਾਨਾਂ ਦੇ ਭੁੱਖੇ ਪਸ਼ੂਆਂ ਦੀ ਮਦਦ ਲਈ ਨਾਲ ਲਗਦੇ ਪਿੰਡ ਗੱਟੀ ਮੱਤੜ ਵਿਖੇ ਜਾ ਕੇ 40 ਪਰਿਵਾਰਾਂ ਨੂੰ 20 ਕੁਇੰਟਲ ਹਰਾ ਚਾਰਾ ਦਿੱਤਾ | ਇਸ ਮੌਕੇ ਪ੍ਰਧਾਨ ਗੌਰਵ ਸਚਦੇਵਾ, ਮੀਡੀਆ ਸਲਾਹਕਾਰ ਵਰੁਣ ਗਾਵੜੀ, ਸੈਕਟਰੀ ਰਾਜਨ ਮੋਂਗਾ, ਰੀਜ਼ਨ ਕੋਆਰਡੀਨੇਟਰ ਸਾਜਨ ਸਚਦੇਵਾ, ਕੈਸ਼ੀਅਰ ਸ਼ੁਭਮ ਮੋਂਗਾ, ਸੰਦੀਪ ਧਵਨ, ਲੱਕੀ ਤਨੇਜਾ, ਮੰਨੰੂ ਮੋਂਗਾ, ਰਣਬੀਰ ਧਵਨ, ਲਾਡੀ ਭੰਡਾਰੀ, ਰਾਹੁਲ ਬਜਾਜ, ਰਜਤ ਸਚਦੇਵਾ, ਅਮਿੱਤ ਅਰੋੜਾ, ਅਮਨ ਸਚਦੇਵਾ, ਮਨੀਸ਼ ਬਿੰਦਰਾ, ਹੈਪੀ ਬਰਾੜ, ਰਾਕੇਸ਼ ਮੋਂਗਾ, ਰੁਸਤਮ, ਪ੍ਰਸ਼ਾਂਤ ਖੇੜਾ, ਮਿਲਾਪ ਛਾਬੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਬਿਆਸ ਤੇ ਸਤਲੁਜ ਸੰਗਮ ਹਰੀ ਕੇ ਤੋਂ ਛੱਡੇ ਜਾ ਰਹੇ ਪਾਣੀ ਨਾਲ ਤਬਾਹੀ ਦਾ ਮੰਜਰ ਲਿਖਿਆ ਗਿਆ ਹੈ | ਉਨ੍ਹਾਂ ਲੋਕਾਂ ਨੂੰ ੂ ਅਪੀਲ ਕੀਤੀ ਕਿ ਉਹ ਪੀੜਤਾਂ ਦੀ ਮਦਦ ਕਰਨ |
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਵਲੋਂ ਮਮਦੋਟ ਦੇ ਹੜ੍ਹ ਪ੍ਰਭਾਵਿਤ ਖੇਤਰ 'ਚ ਚਾਰਾ ਵੰਡਿਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਵਿਸ਼ੇਸ਼ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।