07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਵਿਸ਼ੇਸ਼ ਬੈਠਕ <br/>

ਅਜੀਤ ਡੈਸਕ 01-09-2025
ਫ਼ਿਰੋਜ਼ਪੁਰ, 31 ਅਗਸਤ (ਕੁਲਬੀਰ ਸਿੰਘ ਸੋਢੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਦੇ ਬਲਾਕ ਫ਼ਿਰੋਜ਼ਪੁਰ ਸ਼ਹਿਰੀ ਦੇ ਈ.ਸੀ ਮੈਂਬਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਭਜਨ ਸਿੰਘ ਗਿੱਲ ਦੀ ਅਗਵਾਈ 'ਚ ਕੀਤੀ ਗਈ | ਮੀਟਿੰਗ ਦੌਰਾਨ ਈ.ਸੀ ਬਾਡੀ ਮੈਂਬਰਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਚਿੰਤਾ ਪ੍ਰਗਟ ਕਰਦੇ ਹੋਏ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਜਤਾਇਆ ਗਿਆ | ਬਲਾਕ ਪ੍ਰਧਾਨ ਭਜਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਮੈਡੀਕਲ, ਖਾਣੇ, ਪੀਣ ਵਾਲੇ ਪਾਣੀ ਦੀ ਸਹਾਇਤਾ, ਮੱਛਰਦਾਨੀਆਂ ਤੇ ਡੰਗਰਾਂ ਦੇ ਲਈ ਪੱਠੇ ਤੇ ਅਚਾਰ ਨਾਲ ਹੋਰ ਕਿਸੇ ਵੀ ਵਸਤੂ ਦੀ ਜ਼ਰੂਰਤ ਹੋਵੇ ਤਾਂ ਬਲਾਕ ਫ਼ਿਰੋਜ਼ਪੁਰ ਸ਼ਹਿਰੀ ਦੀ ਸਾਰੀ ਟੀਮ ਤੇ ਬਲਾਕ ਦੇ ਜੁਝਾਰੂ ਸਾਥੀ ਹਰ ਵਕਤ ਹਮੇਸ਼ਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹਨ | ਇਸ ਮੌਕੇ ਉਪ ਪ੍ਰਧਾਨ ਡਾ. ਹਰਬੀਰ ਸੋਹਲ, ਚੇਅਰਮੈਨ ਡਾ. ਗੁਰਦੇਵ ਸਿੰਘ ਹੈੱਡ ਕੈਸ਼ੀਅਰ, ਡਾ. ਸੰਜੀਵ ਪਾਸੀ ਜੁਆਇੰਟ ਕੈਸ਼ੀਅਰ, ਡਾ. ਬਲਜੀਤ ਸਿੰਘ ਕੈਸ਼ੀਅਰ, ਡਾ. ਗੁਲਾਬ ਸਿੰਘ ਸਟੇਜ ਸੈਕਟਰੀ, ਡਾ. ਗੁਰਪ੍ਰੀਤ ਸਿੰਘ ਮੁੱਖ ਸਲਾਹਕਾਰ, ਡਾ. ਰਣਜੀਤ ਸਿੰਘ ਜਰਨਲ ਸਕੱਤਰ, ਡਾ. ਤਾਨੀਸ਼ ਵਧਵਾ ਪੈੱ੍ਰਸ ਸਕੱਤਰ, ਡਾ. ਮਨਜੀਤ ਸਿੰਘ ਖਾਈ ਜ਼ਿਲ੍ਹਾ ਉਪ ਪ੍ਰਧਾਨ, ਡਾ. ਵਰਜਿੰਦਰ ਸਿੰਘ ਸਲਾਹਕਾਰ, ਡਾ. ਸੁਖਵੰਤ ਸਿੰਘ ਸਲਾਹਕਾਰ ਅਤੇ ਡਾ.ਰਾਜੇਸ਼ ਧਵਨ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਨਜ਼ ਕਲੱਬ ਨੇ ਹੜ੍ਹ ਪੀੜਤਾਂ ਨੂੰ ਪਸ਼ੂਆਂ ਲਈ ਚਾਰਾ ਭੇਜਿਆ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਉਬਰਾਏ ਵਲੋਂ ਵੱਡਾ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।