ਮੱਖੂ,31 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਈ ਅੰਮਿ੍ਤਪਾਲ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੀ ਟੀਮ ਵਲੋਂ ਸਰਪੰਚ ਹਰਜਿੰਦਰ ਸਿੰਘ ਹਸ਼ਮਤਵਾਲਾ ਜ਼ਿਲ੍ਹਾ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਫਿਰੋਜ਼ਪੁਰ ਦੀ ਅਗਵਾਈ ਹੇਠ ਜੇ ਜੇ ਸੰਧੂ ਢਾਬਾ ਨੈਸ਼ਨਲ ਹਾਈਵੇ 54 ਮੱਖੂ ਵਿਖੇ ਚੱਲ ਰਹੇ ਰਾਹਤ ਕੈਂਪ ਵਿਚ ਅੱਜ ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਖ਼ਾਲਸਾ ਰਾਹਤ ਸਮਗਰੀ ਲੈ ਕੇ ਪਹੁੰਚੇ | ਇਹ ਦੌਰਾਨ ਗੱਲਬਾਤ ਕਰਦਿਆਂ ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਨੇ ਦੱਸਿਆ ਕਿ ਸਾਡੀ ਟੀਮ ਵਲੋਂ ਅੱਜ ਹਲਕਾ ਫ਼ਰੀਦਕੋਟ ਤੋਂ 25 ਟਰਾਲੀਆਂ ਹੜ੍ਹ ਪ੍ਰਭਾਵਿਤਾਂ ਦੇ ਵਰਤੋਂ ਵਿਚ ਆਉਣੀ ਵਾਲੀਆਂ ਜ਼ਰੂਰੀ ਵਸਤੂਆਂ ਲੈ ਕੇ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਹਾਂ ਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜਦ ਹੜ੍ਹ ਦਾ ਪਾਣੀ ਦਰਿਆ ਦੇ ਹੇਠਾਂ ਚਲਾ ਗਿਆ | ਤਦ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਸ ਤੋਂ ਵੀ ਵੱਧ ਸਾਡੇ ਲੋੜ ਪਵੇਗੀ ਤੇ ਅਸੀਂ ਉਨ੍ਹਾਂ ਦਾ ਬਣਦਾ ਸਹਿਯੋਗ ਕਰਨ ਵਿਚ ਪਿੱਛੇ ਨਹੀਂ ਹਟਾਂਗੇ | ਰਾਹਤ ਕੈਂਪ ਇੰਚਾਰਜ ਸਰਪੰਚ ਹਰਜਿੰਦਰ ਸਿੰਘ ਹਸ਼ਮਤਵਾਲਾ ਵਲੋਂ ਭਾਈ ਸਰਬਜੀਤ ਸਿੰਘ ਖ਼ਾਲਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਇਸ ਰਾਹਤ ਕੈਂਪ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਜ਼ਰੂਰਤਮੰਦ ਹੜ੍ਹ ਪ੍ਰਭਾਵਿਤ ਕਿਸਾਨਾਂ ਤੱਕ ਹਰ ਸਮਗਰੀ ਸਹੀ ਤਰੀਕੇ ਨਾਲ ਪਹੁੰਚਾਈ ਜਾ ਰਹੀ ਹੈ | ਜਿਸ ਵਿਚ ਸਾਡੇ ਵਾਲੰਟੀਅਰ ਦਿਨ ਰਾਤ ਮਿਹਨਤ ਕਰ ਰਹੇ ਹਨ | ਇਸ ਮੌਕੇ ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ, ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਜ਼ਿਲ੍ਹਾ ਆਗੂ ਫਿਰੋਜ਼ਪੁਰ ਬੀਬੀ ਸੰਦੀਪ ਕੌਰ ਖ਼ਾਲਸਾ,ਭਾਈ ਦਲੇਰ ਸਿੰਘ ਡੋਡ, ਭਾਈ ਕਾਬਲ ਸਿੰਘ ਸ਼ਹਿਜ਼ਾਦੀ ਮੈਂਬਰ ਕੌਮੀ ਕਮੇਟੀ ਅਕਾਲੀ ਦਲ ਵਾਰਿਸ ਪੰਜਾਬ ਦੇ, ਭਾਈ ਲਖਵਿੰਦਰ ਸਿੰਘ ਅਰਾਈਆਂਵਾਲਾ, ਜਥੇਦਾਰ ਅਮਰਜੀਤ ਸਿੰਘ ਮਠਾੜੂ ਜ਼ੀਰਾ, ਭਾਈ ਦਾਰਾ ਸਿੰਘ ਜ਼ੀਰਾ, ਚੇਅਰਮੈਨ ਕਾਬਲ ਸਿੰਘ ਬੂਟੇ ਵਾਲਾ, ਡਾਕਟਰ ਸੁਖਦੇਵ ਸਿੰਘ ਵਿੰਝੋਕੇ, ਲਖਵਿੰਦਰ ਸਿੰਘ ਸੰਧੂ ਜੇ ਜੇ ਢਾਬਾ ਵਾਲੇ, ਰਾਜਵਿੰਦਰ ਸਿੰਘ ਰਾਜੂ ਸੰਧੂ, ਭਾਈ ਜਸਵੀਰ ਸਿੰਘ ਸਭਰਾ, ਭਾਈ ਅਨੋਖ ਸਿੰਘ ਰੋਡੇਵਾਲਾ, ਅਰਸ਼ਦੀਪ ਸੰਧੂ, ਜਗਰੂਪ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |