ਫਿਰੋਜ਼ਪੁਰ 'ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ, ਸ਼ਹਿਰ ਵਾਸੀਆਂ 'ਚ ਖ਼ੌਫ਼
ਅਜੀਤ ਡੈਸਕ
01-09-2025
ਪ੍ਰਸ਼ਾਸਨ ਹਰ ਸਥਿਤੀ ਨੂੰ ਨੇੜਿਓ ਵਾਚ ਰਿਹਾ, ਲੋਕ ਕਿਸੇ ਤਰ੍ਹਾਂ ਦੀ ਘਬਰਾਹਟ ਵਿਚ ਨਾ ਆਉਣ : ਏਡੀਸੀ
ਏਡੀਸੀ ਦਮਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਰੀ ਸਥਿਤੀ ਨੂੰ ਨੇੜਿਉਂ ਵਾਚ ਰਿਹਾ ਹੈ ਅਤੇ ਐੱਲ.ਐੱਮ.ਬੀ ਬੰਨ੍ਹ ਦੀ ਮਜ਼ਬੂਤੀ ਲਈ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਿੱਟੀ ਦੀਆਂ ਬੋਰੀਆਂ ਭਰਨ ਲਈ ਨੇੜਲੇ ਪਿੰਡਾਂ ਦੇ ਵਲੰਟੀਅਰਜ਼ ਨੂੰ ਸੱਦਾ ਦਿੱਤਾ ਗਿਆ ਸੀ, ਪਰ ਅੱਜ ਬਾਹਰ ਤੋਂ ਬਹੁਤ ਲੋਕ ਇਕੱਤਰ ਹੋਣ ਨਾਲ ਸਥਿਤੀ ਨੂੰ ਕੰਟਰੋਲ ਕਰਨ ਵਿਚ ਆ ਰਹੀ ਦਿੱਕਤ ਵਜੋਂ ਪੁਲਿਸ ਦਾ ਸਹਾਰਾ ਲੈਣਾ ਪੈ ਰਿਹਾ ਹੈ | ਉਨ੍ਹਾਂ ਸਥਾਨਕ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿਚ ਨਾ ਆਉਣ ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਈ ਹਰ ਸੰਭਵ ਯਤਨ ਕਰ ਰਿਹਾ ਹੈ |