ਫ਼ਿਰੋਜ਼ਪੁਰ, 21 ਜੁਲਾਈ (ਦਵਿੰਦਰ ਪਾਲ ਸਿੰਘ)-ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਨੇ ਲੁਧਿਆਣਾ ਵਿਚ ਹੋਈ ਤੈਰਾਕੀ ਚੈਂਪੀਅਨਸ਼ਿਪ ਵਿਚ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਨਾ ਸਿਰਫ਼ ਸਕੂਲ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਰੁਚੀ ਪਾਂਡੇ ਨੇ ਕਿਹਾ ਕਿ ਚੈਂਪੀਅਨਸ਼ਿਪ ਵਿਚ ਸੈਂਕੜੇ ਖਿਡਾਰੀਆਂ ਵਿਚਕਾਰ ਆਪਣੀ ਪ੍ਰਤਿਭਾ ਦਿਖਾ ਕੇ ਹਰਸ਼ਿਤਾ ਨੇ ਸਾਬਤ ਕਰ ਦਿੱਤਾ ਕਿ ਫ਼ਿਰੋਜ਼ਪੁਰ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ | ਉਨ੍ਹਾਂ ਕਿਹਾ ਕਿ ਹਰਸ਼ਿਤਾ ਨੇ 50 ਮੀਟਰ ਬੈਕਸਟਰੋਕ 'ਚ ਸੋਨ ਤਗਮਾ, 400 ਮੀਟਰ ਫਰੀ ਸਟਾਈਲ ਸੀਨੀਅਰ ਵਿਚ ਚਾਂਦੀ ਦਾ ਤਗਮਾ, 100 ਮੀਟਰ ਬੈਕਸਟਰੋਕ ਸੀਨੀਅਰ, 400 ਮੀਟਰ ਮੈਡਲੇ ਰਿਲੇਅ, 800 ਮੀਟਰ ਫਰੀਸਟਾਈਲ ਰਿਲੇਅ ਤੇ 400 ਮੀਟਰ ਫਰੀਸਟਾਈਲ ਰਿਲੇਅ ਸੀਨੀਅਰ ਵਿਚ ਕਾਂਸੀ ਦੇ ਤਗਮੇ ਜਿੱਤੇ ਹਨ | ਪਿ੍ੰਸੀਪਲ ਨੇ ਹਰਸ਼ਿਤਾ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |