ਗੁਰੂਹਰਸਹਾਏ, 21 ਜੁਲਾਈ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਵਿਖੇ ਪ੍ਰਤਾਪ ਸਿੰਘ ਸੀਨੀਅਰ ਸਹਾਇਕ ਲੇਖਾ ਬੀ.ਡੀ.ਪੀ.ਓ ਗੁਰੂਹਰਸਹਾਏ ਅਸਾਮੀ ਦਾ ਚਾਰਜ ਵਾਪਸ ਲੈਂਦਿਆਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਹੈ ਤੇ ਗੁਰੂਹਰਸਹਾਏ ਵਿਖੇ ਨਵੇਂ ਬੀ.ਡੀ.ਪੀ.ਓ ਦਿਲਬਾਗ ਸਿੰਘ ਨੂੰ ਲਾਇਆ ਗਿਆ ਹੈ | ਨਵੇਂ ਆਏ ਬੀ.ਡੀ.ਪੀ.ਓ ਦਿਲਬਾਗ ਸਿੰਘ ਨੇ ਗੁਰੂਹਰਸਹਾਏ ਵਿਖੇ ਦਫ਼ਤਰ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਸਮੂਹ ਦਫ਼ਤਰ ਦੇ ਸਟਾਫ਼ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ ਤੇ ਦਫ਼ਤਰ ਦੇ ਕੰਮਾਂ-ਕਾਰਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ 'ਤੇ ਨਵੇਂ ਆਏ ਬੀ.ਡੀ.ਪੀ.ਓ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਦਫ਼ਤਰ ਅੰਦਰ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਤੇ ਹਰ ਪੰਚਾਇਤਾਂ ਸਮੇਤ ਹੋਰ ਆਉਣ ਵਾਲੇ ਲੋਕਾਂ ਦੀ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ 'ਤੇ ਸਮੂਹ ਕਰਮਚਾਰੀ ਹਾਜ਼ਰ ਸਨ |