ਜ਼ੀਰਾ, 21 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪੰਜਾਬੀ ਸਾਹਿਤ ਸਭਾ ਜ਼ੀਰਾ ਦੀ ਮਾਸਿਕ ਇਕੱਤਰਤਾ ਸ੍ਰੀ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਹਾਈ ਸਕੂਲ (ਲੜਕੇ) ਨੇੜੇ ਬੱਸ ਸਟੈਂਡ ਜ਼ੀਰਾ ਵਿਖੇ ਪ੍ਰਧਾਨ ਸੁਖਚਰਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਰਚਨਾਵਾਂ ਦੇ ਦੌਰ 'ਚ ਸਭ ਤੋਂ ਪਹਿਲਾਂ ਪਿੱਪਲ ਨੇ ਕਾਵਿ ਲਿਖਤ 'ਡਰੀਏ ਉਸ ਮਾਲਕ ਤੋਂ, ਜਿਸ ਨੇ ਖੇਡ ਰਚਾਈ ਜੱਗ ਦੀ' ਸੁਣਾਈ | ਇਸ ਤੋਂ ਬਾਅਦ ਦੀਪ ਜ਼ੀਰਵੀ ਨੇ ਕਾਵਿ ਲਿਖਤ 'ਸਾਹਿਤ ਸਭਾ ਵਿਚ ਆਇਆ ਹਾਂ, ਆਪਣਾ ਆਪ ਵਿਖਾਵਾਂਗਾ', ਜੀਵਨ ਸਿੰਘ ਹਾਣੀ ਨੇ ਗ਼ਜ਼ਲ 'ਅੰਦਰ ਦੇ ਅੰਦਰ ਵੀ ਬਹੁਤ ਕੁੱਝ ਹੁੰਦਾ ਹੈ', ਜਗਜੀਤ ਸਿੰਘ ਝਤਰਾ ਨੇ ਕਵਿਤਾ 'ਪਾਣੀ', ਤਾਰਾ ਸਿੰਘ ਨੇ ਕਾਵਿ ਲਿਖਤ 'ਮੋਬਾਈਲ ਨਾ ਹੁੰਦਾ', ਮਾਸਟਰ ਸ਼ਮਸ਼ੇਰ ਸਿੰਘ ਕੋਟ ਈਸੇ ਖਾਂ ਨੇ ਕਵਿਤਾ 'ਆਇਆ ਸਾਵਣ, ਆਇਆ ਸਾਵਣ, ਸਭ ਦੇ ਮਨ ਨੂੰ ਭਾਇਆ ਸਾਵਣ', ਸੁਖਵਿੰਦਰ ਸੁੱਖ ਨੇ ਕਵਿਤਾ 'ਕਰਮਾਂ ਦੀਆਂ ਖੇਡਾਂ' ਸੁਣਾਈ | ਲਵਲੀ ਢੱਲ ਜ਼ੀਰਾ ਨੇ ਗੀਤ 'ਮੁੱਦਤਾਂ ਤੋਂ ਪਿੱਛੋਂ ਆ ਕੇ ਕੁੰਡਾ ਖੜਕਾਉਣ ਦਾ' ਸੁਣਾਇਆ | ਲਖਬੀਰ ਸਿੰਘ ਜ਼ੀਰਾ ਨੇ ਕਵਿਤਾ 'ਪਿੱਪਲਾ ਮੇਰੇ ਪਿੰਡ ਦਿਆ' ਸੁਣਾਈ | ਹਰੀ ਦਾਸ ਚੌਹਾਨ ਨੇ ਕਾਵਿ ਲਿਖਤ 'ਸਾਵਣ ਮਹੀਨਾ ਖ਼ੁਸ਼ੀਆਂ ਭਰਿਆ' ਸੁਣਾਈ | ਸੁਖਚਰਨ ਸਿੰਘ ਸਿੱਧੂ ਨੇ ਗੀਤ 'ਦੁੱਖਾਂ ਭਰੀ ਜ਼ਿੰਦਗੀ, ਅਸਾਂ ਹੱਸ ਕੇ ਗੁਜ਼ਾਰੀ' ਸੁਣਾਇਆ | ਰਾਜਿੰਦਰ ਸਿੰਘ ਔਲਖ ਨੇ ਕਾਵਿ ਲਿਖਤ 'ਹੁੰਦੀ ਨਹੀਂ ਪਿਆਰ ਦੀ ਗੱਲ' ਸੁਣਾਈ | ਕੁਲਵੰਤ ਜ਼ੀਰਾ ਨੇ ਗ਼ਜ਼ਲ 'ਸੋਕੇ ਵਰਗੀ ਹਾਲਤ ਤੋਂ ਨਿਜਾਤ ਨਹੀਂ' ਸੁਣਾਈ | ਸੁਖਰਾਜ ਸਿੰਘ ਜ਼ੀਰਾ ਨੇ ਕਾਵਿ ਲਿਖਤ 'ਲਗਾਤਾਰ ਹੀ ਘੰਟੀ ਵੱਜੀ' ਸੁਣਾਈ | ਇਸ ਤੋਂ ਇਲਾਵਾ ਵਰਿੰਦਰ ਜ਼ੀਰਾ ਨੇ ਵੀ ਹਾਜ਼ਰੀ ਲਵਾਈ | ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਵਰਿੰਦਰ ਜ਼ੀਰਾ ਨੇ ਬਾਖ਼ੂਬੀ ਨਿਭਾਈ | ਅਖੀਰ 'ਚ ਸੁਖਚਰਨ ਸਿੰਘ ਸਿੱਧੂ ਨੇ ਅਗਲੇ ਮਹੀਨੇ ਮੁੜ ਮਿਲਣ ਦੀ ਆਸ ਨਾਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ |