24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਡਰੇਨ 'ਚੋਂ ਅਣਪਛਾਤੀ ਅÏਰਤ ਦੀ ਲਾਸ਼ ਮਿਲੀ

ਅਜੀਤ ਡੈਸਕ 22-07-2025
ਮਮਦੋਟ, 21 ਜੁਲਾਈ (ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਲੱਖੋਂ ਕਿ ਬਹਿਰਾਮ ਅਧੀਨ ਆਉਂਦੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਨੇੜਿਉਂ ਲੰਘਦੀ ਫਿੱਡਾ ਡਰੇਨ 'ਚੋਂ ਅੱਜ ਸਵੇਰੇ ਇਕ ਅਣਪਛਾਤੀ ਅÏਰਤ ਦੀ ਲਾਸ਼ ਮਿਲੀ ਹੈ | ਜਾਣਕਾਰੀ ਦਿੰਦਿਆਂ ਮੌਕੇ 'ਤੇ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਖੇਤਾਂ ਨੂੰ ਗੇੜਾ ਮਾਰਨ ਗਏ ਕਿਸਾਨਾਂ ਨੇ ਉਕਤ ਡਰੇਨ 'ਚ ਕਿਨਾਰੇ ਦੇ ਨਾਲ ਪਾਣੀ ਤੇ ਚਿੱਕੜ ਵਿਚ ਫਸੀ ਇਕ ਲਾਸ਼ ਵੇਖੀ ਜਿਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਹੈ, ਇਹ ਖ਼ਬਰ ਜਿਵੇਂ ਹੀ ਪਿੰਡ ਪੁੱਜੀ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਇਕੱਠੇ ਹੋ ਗਏ | ਜਿਸ ਉਪਰੰਤ ਥਾਣਾ ਲੱਖੋਂ ਕਿ ਬਹਿਰਾਮ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਮਿਲ ਕੇ ਲਾਸ਼ ਨੂੰ ਡਰੇਨ 'ਚੋਂ ਬਾਹਰ ਕੱਢਿਆ | ਲੋਕਾਂ ਨੇ ਖ਼ਦਸ਼ਾ ਜਤਾਇਆ ਕਿ ਕਿਸੇ ਗੈਰ ਸਮਾਜੀ ਅਨਸਰਾਂ ਵਲੋਂ ਇਸ ਅÏਰਤ ਦੀ ਹੱਤਿਆ ਕਰਕੇ ਲਾਸ਼ ਨੂੰ ਡਰੇਨ ਵਿਚ ਸੁੱਟਿਆ ਗਿਆ ਜਾਪਦਾ ਹੈ ਕਿਉਂਕਿ ਉਕਤ ਦੇ ਗਲੇ ਤੇ ਠੋਡੀ 'ਤੇ ਕੱਟ ਦੇ ਨਿਸ਼ਾਨ ਹਨ | ਫ਼ਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਤੇ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟੇ ਲਈ ਹਸਪਤਾਲ ਵਿਚ ਰੱਖਵਾ ਦਿੱਤਾ ਹੈ | ਲੋਕਾਂ ਨੇ ਇਹ ਵੀ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਹੋ ਸਕਦਾ ਹੈ ਕਿ ਉਕਤ ਅÏਰਤ ਨੂੰ ਮਾਰ ਕੇ ਇਸ ਜਗ੍ਹਾ 'ਤੇ ਹੀ ਡਰੇਨ 'ਚ ਸੁੱਟਿਆ ਗਿਆ ਹੋਵੇ ਕਿਉਂਕਿ ਡਰੇਨ ਦੀਆਂ ਲਗਭਗ ਸਾਰੀਆਂ ਪੁਲਾਂ ਕਲਾਲ ਬੂਟੀ ਨਾਲ ਭਰੀਆਂ ਪਈਆਂ ਹਨ ਤੇ ਅਜਿਹੇ 'ਚ ਲਾਸ਼ ਦਾ ਪਿੱਛੋਂ ਰੁੜ੍ਹ ਕੇ ਆਉਣਾ ਨਾਮੁਮਕਨ ਲੱਗਦਾ ਹੈ |
ਪਿਛਲੀ ਖ਼ਬਰ ਏ.ਐੱਨ.ਟੀ.ਐੱਫ. ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲਾ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਜ਼ੀਰਾ ਦੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।