12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ੍ਰੀ ਵੈਸ਼ਨੋ ਭਜਨ ਮੰਡਲੀ ਜ਼ੀਰਾ ਵਲੋਂ 55ਵੇਂ ਝੰਡੇ ਦੀ ਸ਼ੋਭਾ ਯਾਤਰਾ ਦੇ ਸਬੰਧ 'ਚ ਝੰਡਾ ਪੂਜਣ ਕੀਤਾ

ਅਜੀਤ ਡੈਸਕ 21-07-2025
ਜ਼ੀਰਾ, 20 ਜੁਲਾਈ (ਪ੍ਰਤਾਪ ਸਿੰਘ ਹੀਰਾ)-ਸ੍ਰੀ ਵੈਸ਼ਨੋ ਭਜਨ ਮੰਡਲੀ ਜ਼ੀਰਾ ਵਲੋਂ 23 ਜੁਲਾਈ ਨੂੰ ਕੱਢੇ ਜਾ ਰਹੇ ਮਹਾਂਮਾਈ ਦੇ 55ਵੇਂ ਝੰਡਿਆਂ ਦੀ ਸ਼ੋਭਾ ਯਾਤਰਾ ਦੇ ਸਬੰਧ 'ਚ ਸ੍ਰੀ ਵੈਸ਼ਨੋ ਭਜਨ ਮੰਡਲੀ ਜ਼ੀਰਾ ਦੇ ਸੇਵਾਦਾਰਾਂ ਵਲੋਂ ਸ੍ਰੀ ਵੈਸ਼ਨੋ ਭਵਨ ਗਲੀ ਬਜਾਜਾਂ ਵਾਲੀ ਵਿਖੇ ਝੰਡਾ ਪੂਜਣ ਕਰਵਾਇਆ ਗਿਆ | ਇਸ ਦੌਰਾਨ ਪੰਡਿਤ ਸੰਜੇ ਸ਼ਰਮਾ ਵਲੋਂ ਵੈਦਿਕ ਮੰਤਰਾਂ ਦੇ ਨਾਲ ਮਹਾਂਮਾਈ ਦੇ ਝੰਡਿਆਂ ਦਾ ਪੂਜਣ ਕੀਤਾ ਗਿਆ | ਝੰਡਿਆਂ ਦੀ ਪੂਜਾ ਅਰਚਨਾ ਰਾਜੇਸ਼ ਮਿੱਤਲ, ਮੰਜੂ ਮਿੱਤਲ ਵਲੋਂ ਸ਼ਰਧਾ ਭਾਵਨਾ ਨਾਲ ਕੀਤੀ ਗਈ | ਜਾਣਕਾਰੀ ਦਿੰਦਿਆਂ ਮੰਡਲੀ ਪ੍ਰਧਾਨ ਕੁਲਭੂਸ਼ਣ ਸ਼ਰਮਾ, ਉਪ ਪ੍ਰਧਾਨ ਅਮਰੀਕ ਸਿੰਘ ਵਧੌਣ, ਭਜਨ ਲਾਲ ਸਿਡਾਣਾ ਨੇ ਦੱਸਿਆ ਕਿ 23 ਜੁਲਾਈ ਦਿਨ ਬੁੱਧਵਾਰ ਨੂੰ ਹਵਨ ਯੱਗ ਉਪਰੰਤ ਝੰਡੇ ਦੀ ਸ਼ੋਭਾ ਯਾਤਰਾ ਦੁਪਹਿਰ 2 ਵਜੇ ਸ੍ਰੀ ਵੈਸ਼ਨੋ ਭਵਨ ਗਲੀ ਬਜਾਜਾਂ ਵਾਲੀ ਜ਼ੀਰਾ ਤੋਂ ਰਵਾਨਾ ਹੋਵੇਗੀ, ਜੋ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਦੇਰ ਸ਼ਾਮ ਸ੍ਰੀ ਵੈਸ਼ਨੋ ਭਵਨ ਵਿਖੇ ਪੁੱਜੇਗੀ | ਉਨ੍ਹਾਂ ਦੱਸਿਆ ਕਿ ਇਹ ਮਹਾਂਮਾਈ ਦੇ ਪਵਿੱਤਰ ਝੰਡੇ ਅਸ਼ਟਮੀ ਵਾਲੇ ਦਿਨ 1 ਅਗਸਤ ਨੂੰ ਮਾਤਾ ਚਿੰਤਪੁਰਨੀ ਅਤੇ ਮਾਤਾ ਸ਼ੀਤਲਾ ਮੰਦਰ ਵਿਖੇ ਚੜ੍ਹਾਏ ਜਾਣਗੇ | ਇਸ ਮੌਕੇ ਕੁਲਭੂਸ਼ਣ ਸ਼ਰਮਾ ਪ੍ਰਧਾਨ, ਅਮਰੀਕ ਸਿੰਘ ਵਧੌਣ ਉਪ ਪ੍ਰਧਾਨ, ਮਨੋਜ ਕੁਮਾਰ ਸਕੱਤਰ, ਰਾਜੇਸ਼ ਗਰੋਵਰ, ਰੌਸ਼ਨ ਲਾਲ ਗਰੋਵਰ, ਭਜਨ ਲਾਲ ਸਿਡਾਨਾ, ਵਿਕੀ ਰਾਜਪੂਤ, ਗੌਰਵ ਗੌੜ, ਚੀਨਾ ਜੈਨ, ਬੋਹੜ ਸਿੰਘ, ਦਰਸ਼ਨ ਸਿੰਘ, ਸੰਜੀਵ ਚੋਪੜਾ, ਯਸ਼ਪਾਲ ਚੌਧਰੀ, ਸੋਹਣ ਸਿੰਘ ਕਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਲੰਗਰ ਦੀ ਸਮੱਗਰੀ ਦੇ ਟਰੱਕ ਕੀਤੇ ਰਵਾਨਾ ਅਗਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜ਼ੀਰਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।