ਜ਼ੀਰਾ, 20 ਜੁਲਾਈ (ਪ੍ਰਤਾਪ ਸਿੰਘ ਹੀਰਾ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਬਲਾਕ ਜ਼ੀਰਾ ਦੀ ਕਨਵੈੱਨਸ਼ਨ ਮੀਟਿੰਗ ਪ੍ਰਧਾਨ ਡਾ: ਆਤਮਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਡਾ: ਹਰਭਜਨ ਕੰਬੋਜ, ਜ਼ਿਲ੍ਹਾ ਸਕੱਤਰ ਡਾ: ਸੰਤੋਖ ਸਿੰਘ, ਜ਼ਿਲ੍ਹਾ ਸਲਾਹਕਾਰ ਡਾ: ਜਸਵੰਤ ਸਿੰਘ ਅਤੇ ਹੋਰ ਬਲਾਕਾਂ ਦੇ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ | ਮੀਟਿੰਗ 'ਚ ਮੌਜੂਦਾ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਡਾ: ਹਰਭਜਨ ਕੰਬੋਜ ਤੇ ਸੀਨੀਅਰ ਆਗੂਆਂ ਨੇ ਮੀਟਿੰਗ ਵਿਚ ਇਕੱਤਰ ਹੋਏ ਪੈ੍ਰਕਟੀਸ਼ਨਰਾਂ ਨੂੰ ਪਿਛਲੇ ਕੁੱਝ ਸਮੇਂ ਤੋਂ ਹੋ ਰਹੇ ਗੁੰਮਰਾਹਕੁੰਨ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ, ਜਥੇਬੰਦਕ ਜ਼ਾਬਤੇ ਵਿਚ ਰਹਿੰਦਿਆਂ ਅਤੇ ਭਰਾਤਰੀ ਸਾਂਝ ਨੂੰ ਵਧਾਉਂਦਿਆਂ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਇੱਕਜੁੱਟ ਹੋ ਕੇ ਤਨਦੇਹੀ ਨਾਲ ਉਪਰਾਲੇ ਕਰਨ ਲਈ ਪੇ੍ਰਰਿਆ | ਵਿਸ਼ੇਸ਼ ਕਨਵੈੱਨਸ਼ਨ ਮੀਟਿੰਗ 'ਚ ਵੱਖ-ਵੱਖ ਬਲਾਕਾਂ, ਬਲਾਕ ਗੁਰੂਹਰਸਹਾਏ ਦੇ ਸਕੱਤਰ ਡਾ: ਗੁਲਜ਼ਾਰ ਸਿੰਘ ਤੇ ਡਾ: ਦਰਸ਼ਨ ਸਿੰਘ, ਬਲਾਕ ਘੱਲ ਖ਼ੁਰਦ ਦੇ ਪ੍ਰਧਾਨ ਡਾ: ਕੁਲਦੀਪ ਸਿੰਘ ਕੈਲਾਸ਼ ਤੇ ਡਾ: ਹਰਪ੍ਰੀਤ ਸਿੰਘ, ਬਲਾਕ ਮੁੱਦਕੀ ਸ਼ਹਿਰੀ ਦੇ ਪ੍ਰਧਾਨ ਡਾ: ਅਵਤਾਰ ਸਿੰਘ ਤੇ ਡਾ: ਬੇਅੰਤ ਸਿੰਘ, ਬਲਾਕ ਜ਼ੀਰਾ ਦੇ ਚੇਅਰਮੈਨ ਡਾ: ਰਣਜੀਤ ਸਿੰਘ, ਡਾ: ਰਾਮ ਸਿੰਘ, ਡਾ: ਇਕਬਾਲ ਸਿੰਘ, ਡਾ: ਕੁਲਦੀਪ ਸਿੰਘ, ਡਾ: ਹਰਬੇਲ ਸਿੰਘ, ਡਾ: ਪਰਮਜੀਤ ਸਿੰਘ, ਡਾ: ਵਿਜੇਪਾਲ, ਡਾ: ਗੁਰਜੰਟ ਸਿੰਘ, ਡਾ: ਜੋਰਾ ਸਿੰਘ, ਡਾ: ਭੁਪਿੰਦਰ ਸਿੰਘ, ਡਾ: ਰਾਜਬੀਰ ਸਿੰਘ, ਡਾ: ਰਮਨਦੀਪ ਸਿੰਘ, ਡਾ: ਸੰਦੀਪ ਸਿੰਘ ਹੀਰੋ, ਡਾ: ਹੀਰਾ ਸਿੰਘ, ਡਾ: ਜਰਨੈਲ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਜਸਵਿੰਦਰ ਸਿੰਘ ਸੋਢੀ ਵਾਲਾ, ਡਾ: ਕੁਲਵੀਰ ਸਿੰਘ, ਡਾ: ਰਾਜਵਿੰਦਰ ਸਿੰਘ, ਡਾ: ਪਵਨਵੀਰ ਅਤੇ ਹੋਰ ਵੀ ਮੈਂਬਰ ਗਗਨਦੀਪ ਸ਼ਰਮਾ, ਸਰਬਜੀਤ ਸ਼ਰਮਾ, ਜਸਵੰਤ ਸਿੰਘ, ਗੁਰਬਖ਼ਸ਼ ਸਿੰਘ ਨੇ ਵੀ ਸ਼ਮੂਲੀਅਤ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ |