12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਾਤਾ ਚਿੰਤਪੁਰਨੀ ਦੇ ਲੰਗਰ ਦੀ ਸਮੱਗਰੀ ਦੇ ਟਰੱਕ ਕੀਤੇ ਰਵਾਨਾ

ਅਜੀਤ ਡੈਸਕ 21-07-2025
ਫਿਰੋਜ਼ਪੁਰ, 20 ਜੁਲਾਈ (ਦਵਿੰਦਰ ਪਾਲ ਸਿੰਘ)-ਸ੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਾਜੀਦਪੁਰ ਵਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ 'ਤੇ ਸਾਉਣ ਮੇਲੇ ਮੌਕੇ ਲਗਾਏ ਜਾਂਦੇ ਸਾਲਾਨਾ ਲੰਗਰ ਲਈ ਸਮੱਗਰੀ ਦੇ ਭਰੇ ਟਰੱਕ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਤੋਂ ਅਸਮਾਨ ਗੰੁਜਾਊ ਜੈਕਾਰਿਆਂ ਦੇ ਨਾਲ ਰਵਾਨਾ ਹੋਏ | ਇਸ ਦੌਰਾਨ ਟਰੱਕ ਨੂੰ ਸਮੂਹ ਸੰਗਤਾਂ ਵਲੋਂ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਰਵਾਨਾ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਸੇਵਾਦਾਰ ਤਰਸੇਮ ਪਾਲ ਸ਼ਰਮਾ ਨੇ ਕਿਹਾ ਕਿ ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਬਾਜੀਦਪੁਰ, ਪਿੰਡ ਵਾਸੀਆਂ ਤੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਮਾਤਾ ਚਿੰਤਪੁਰਨੀ ਵਿਖੇ ਇਸ ਵਾਰ ਲਗਾਤਾਰ ਦੂਸਰਾ ਸਾਲਾਨਾ 4 ਰੋਜ਼ਾ ਲੰਗਰ ਜੋ ਅੱਜ ਮਿਤੀ 21 ਜੁਲਾਈ ਤੋਂ ਲੈ ਕੇ ਮਿਤੀ 24 ਜੁਲਾਈ ਤੱਕ ਲਗਾਇਆ ਜਾਵੇਗਾ ਤੇ ਮਿਤੀ 25 ਜੁਲਾਈ ਨੂੰ ਮਾਤਾ ਜਵਾਲਾ ਜੀ 'ਤੇ ਵੀ ਲੰਗਰ ਲਗਾਇਆ ਜਾਵੇਗਾ | ਇਸ ਮੌਕੇ ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ, ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਦੇ ਅਹੁਦੇਦਾਰ ਤੇ ਸੰਗਤਾਂ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਨਾਲ ਖੜ੍ਹਨ ਵਾਲਿਆਂ ਦਾ ਕੀਤਾ ਜਾਂਦਾ ਹੈ ਬਣਦਾ ਸਨਮਾਨ-ਬਲਜੀਤ ਬੰਗੜ ਅਗਲੀ ਖ਼ਬਰ ਸ੍ਰੀ ਵੈਸ਼ਨੋ ਭਜਨ ਮੰਡਲੀ ਜ਼ੀਰਾ ਵਲੋਂ 55ਵੇਂ ਝੰਡੇ ਦੀ ਸ਼ੋਭਾ ਯਾਤਰਾ ਦੇ ਸਬੰਧ 'ਚ ਝੰਡਾ ਪੂਜਣ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।