01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪ੍ਰਾਪਰਟੀ ਟੈਕਸ 'ਚ ਕੀਤਾ ਵਾਧਾ ਪੰਜਾਬ ਵਾਸੀਆਂ ਦੀ ਜੇਬ 'ਤੇ ਇਕ ਹੋਰ ਡਾਕਾ-ਗਿੱਲ

ਅਜੀਤ ਡੈਸਕ 21-07-2025
ਜ਼ੀਰਾ, 20 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਦੀ ਹਰ ਪ੍ਰਕਾਰ ਦੀ ਜਾਇਦਾਦ ਉੱਪਰ 5 ਫ਼ੀਸਦੀ ਟੈਕਸ ਵਿਚ ਕੀਤਾ ਵਾਧਾ ਪੰਜਾਬ ਵਾਸੀਆਂ ਦੀ ਜੇਬ 'ਤੇ ਇਕ ਹੋਰ ਡਾਕਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਭਗਤ ਸਿੰਘ ਗਿੱਲ ਸੂਬਾ ਜਰਨਲ ਸਕੱਤਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਨੇ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਹੁਣ ਆਮ ਆਦਮੀ ਦੇ ਹਿੱਤਾਂ ਦੇ ਉਲਟ ਚੱਲ ਰਹੀ ਹੈ | ਚੁੱਪ-ਚੁਪੀਤੇ ਜਾਇਦਾਦ ਟੈਕਸ 'ਚ ਪੰਜ ਫ਼ੀਸਦ ਵਾਧਾ ਲਾਗੂ ਕਰ ਦੇਣਾ ਸਰਕਾਰ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ | ਲੋਕ ਪਹਿਲਾਂ ਹੀ ਮਹਿੰਗਾਈ ਨਾਲ ਤੰਗ ਹਨ, ਇਸੇ 'ਚ ਹੋਰ ਵਾਧਾ ਕਰਕੇ ਸਰਕਾਰ ਨੇ ਮੱਧ ਵਰਗ ਤੇ ਘੱਟ ਆਮਦਨ ਵਾਲਿਆਂ ਉੱਤੇ ਵਾਧੂ ਬੋਝ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦਰਮਿਆਨੇ ਵਰਗ ਦੀ ਕਮਰ ਪੂਰੀ ਤਰ੍ਹਾਂ ਟੁੱਟ ਜਾਵੇਗੀ | ਗਿੱਲ ਨੇ ਕਿਹਾ ਕਿ ਇਹ ਫ਼ੈਸਲਾ ਭਾਰਤ ਸਰਕਾਰ ਦੇ ਨਿਰਦੇਸ਼ਾਂ ਹੇਠ ਲਾਗੂ ਕੀਤਾ ਗਿਆ ਹੈ |
ਇਸ ਮੌਕੇ ਡਾ: ਰਸ਼ਪਾਲ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਹਰੀਸ਼ ਤਾਂਗੜਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪਰਮਿੰਦਰ ਸਿੰਘ ਲਾਡਾ ਜਰਨਲ ਸਕੱਤਰ ਯੂਥ ਕਾਂਗਰਸ ਪੰਜਾਬ, ਜਗੀਰ ਸਿੰਘ ਕੌਂਸਲਰ, ਅਸ਼ੋਕ ਮਨਚੰਦਾ ਕੌਂਸਲਰ, ਚਮਕੌਰ ਸਿੰਘ ਸਾਬਕਾ ਸਰਪੰਚ ਲੌਹਕੇ ਕਲਾਂ, ਜੋਬਨਜੀਤ ਸਿੰਘ ਪੀਹੇਵਾਲੀ, ਸਮੀਰ ਭੱਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਦਲ (ਅ) ਵਲੋਂ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਦੀ ਨਿਖੇਧੀ ਅਗਲੀ ਖ਼ਬਰ ਭਾਈ ਹਰਪਾਲ ਸਿੰਘ ਬਲ੍ਹੇਰ ਨੂੰ ਸ੍ਰੀ ਤਰਨਤਾਰਨ ਸਾਹਿਬ ਹਲਕੇ ਤੋਂ ਬਣਾਇਆ ਜਾਵੇ ਉਮੀਦਵਾਰ-ਜਥੇਦਾਰ ਚੁਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।